ਨਵੀਂ ਦਿੱਲੀ, ਜੇ ਐੱਨਐੱਨ : ਕ੍ਰਿਕਟ ਦਾ ਮੈਦਾਨ ਕਿਸੇ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਹੈ ਤੇ ਕਿਸੇ ਲਈ ਦੁੱਖ ਲੈ ਕੇ ਆਉਂਦਾ ਹੈ। ਅਕਸਰ ਕ੍ਰਿਕਟਰ ਦੇ ਮੈਦਾਨ 'ਚ ਹਾਦਸੇ ਹੁੰਦੇ ਹੀ ਰਹਿੰਦੇ ਹਨ, ਜਿਸ ਨਾਲ ਕਈ ਵਾਰ ਖਿਡਾਰੀਆਂ ਦੇ ਸੱਟ ਲੱਗ ਕੇ ਮੌਤ ਹੋ ਜਾਂਦੀ ਹੈ, ਇਹ ਆਮ ਜਿਹੀ ਗੱਲ ਹੈ। ਅਜਿਹੀ ਹੀ ਇਕ ਘਟਨਾ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ 'ਚ ਵਾਪਰੀ, ਜਿਥੇ ਕ੍ਰਿਕਟਰ ਨੂੰ ਮੈਦਾਨ 'ਚ ਦਿਲ ਦਾ ਦੌਰਾ ਪੈ ਗਿਆ ਤੇ ਫਿਰ ਆਪਣੀ ਜਾਨ ਤੋਂ ਹੱਥ ਧੋ ਬੈਠਾ।


ਨਵੀਂ ਦੁਨੀਆ ਦੀ ਖ਼ਬਰ ਅਨੁਸਾਰ, ਮਾਮਲਾ ਮੰਗਲਵਾਰ ਦਾ ਹੈ ਜਦੋਂ ਅਗਰਤਲਾ 'ਚ ਮਹਾਰਾਜ ਬੀਰ ਬਿਕ੍ਰਮ ਕ੍ਰਿਕਟ ਸਟੇਡੀਅਮ 'ਚ ਪ੍ਰੈਕਟਿਸ ਦੌਰਾਨ 23 ਸਾਲ ਦੇ ਖਿਡਾਰੀ ਮਿਥੁਨ ਨੂੰ ਦਿਲ ਦਾ ਦੌਰਾ ਪੈ ਗਿਆ। ਖਿਡਾਰੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਸਮੇਂ ਮਿਥੁਨ ਦੀ ਮੌਤ ਹੋ ਚੁੱਕੀ ਸੀ। ਮਿਥੁਨ ਦੀ ਮੌਤ ਨਾਲ ਪਰਿਵਾਰ ਹੀ ਨਹੀਂ ਬਲਕਿ ਖਿਡਾਰੀ ਵੀ ਦੁੱਖੀ ਹਨ।

Posted By: Sarabjeet Kaur