ਦੁਬਈ (ਪੀਟੀਆਈ) : ਆਸੀਸੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ 10 ਟੀਮਾਂ ਜ਼ਿੰਬਾਬਵੇ ਵਿਚ 18 ਜੂਨ ਤੋਂ ਨੌਂ ਜੁਲਾਈ ਤਕ 2023 ਵਨ ਡੇ ਵਿਸ਼ਵ ਕੱਪ ਕੁਆਲੀਫਾਇਰ ਵਿਚ ਹਿੱਸਾ ਲੈਣਗੀਆਂ। ਕੁਆਲੀਫਾਇਰ ਰਾਹੀਂ ਦੋ ਟੀਮਾਂ ਨੂੰ ਭਾਰਤ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਥਾਂ ਬਣਾਉਣ ਦਾ ਮੌਕਾ ਮਿਲੇਗਾ। ਕੁਆਲੀਫਾਇਰ ਵਿਚ ਹਿੱਸਾ ਲੈਣ ਵਾਲੀਆਂ 10 ਟੀਮਾਂ ਨੂੰ ਪੰਜ-ਪੰਜ ਟੀਮਾਂ ਦੇ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ। ਗਰੁੱਪ-ਏ ਵਿਚ ਮੇਜ਼ਬਾਨ ਜ਼ਿੰਬਾਬਵੇ ਤੋਂ ਇਲਾਵਾ ਵੈਸਟਇੰਡੀਜ਼, ਨੀਦਰਲੈਂਡ, ਨੇਪਾਲ ਤੇ ਅਮਰੀਕਾ ਜਦਕਿ ਗਰੁੱਪ ਬੀ ਵਿਚ ਸ੍ਰੀਲੰਕਾ, ਆਇਰਲੈਂਡ, ਸਕਾਟਲੈਂਡ, ਓਮਾਨ ਤੇ ਯੂਏਈ ਹਨ।
Posted By: Gurinder Singh