Sports news ਜੇਐੱਨਐੱਨ, ਨਵੀਂ ਦਿੱਲੀ : ਕਿਸਮਤ ਨੂੰ ਚਮਕਣ ’ਚ ਸਮਾਂ ਲੱਗਦਾ ਹੈ, ਪਰ ਕੁਝ ਹੀ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਦੀ ਕਿਸਮਤ ਰਾਤੋਂ-ਰਾਤ ਚਮਕ ਜਾਂਦੀ ਹੈ। ਇਸ ਤਰ੍ਹਾਂ ਦੀ ਕੁਝ ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਵੈਭਵ ਅਰੋੜਾ ਦੇ ਨਾਲ ਹੋਇਆ ਹੈ। 2019 ’ਚ ਫਰਸਟ ਕਲਾਸ ਕ੍ਰਿਕਟ ’ਚ ਡੇਬਿਊ ਕਰਨ ਵਾਲੇ ਵੈਭਵ ਅਰੋੜਾ ਨੇ ਇਸ ਸਾਲ ਸੈਯਦ ਮੁਸ਼ਤਾਕ ਅਲੀ ਟਰਾਫੀ ਖੇਡੀ ਤੇ ਇਸ ਤੋਂ ਠੀਕ ਬਾਅਦ ਉਨ੍ਹਾਂ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ ਆਈਪੀਐੱਲ 2021 ਲਈ ਨਿਲਾਮੀ ’ਚ 20 ਲੱਖ ਦੀ ਬੇਸ ਪ੍ਰਾਈਸ ’ਚ ਖ਼ਰੀਦ ਲਿਆ।

ਗੱਲ ਇੱਥੇ ਖ਼ਤਮ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਨੇ ਆਪਣਾ ਆਈਪੀਐੱਲ ਕਾਨਟ੍ਰੈਕਟ ਹਾਸਲ ਕਰਦੇ ਹੀ ਇਕ ਕਮਾਲ ਦਾ ਰਿਕਾਰਡ ਬਣਾ ਦਿੱਤਾ ਹੈ। ਵੈਭਵ ਅਰੋੜਾ ਨੇ ਲਿਸਟ ਏ (ਭਾਵ) ਵਨਡੇ ਕ੍ਰਿਕਟ ’ਚ ਡੇਬਿਊ ਕਰਦੇ ਹੋਏ ਪਹਿਲੇ ਹੀ ਮੈਚ ’ਚ ਹੈਟ੍ਰਿਕ ਲਈ ਹੈ। ਵਿਜੈ ਹਜ਼ਾਰੇ ਟਰਾਫੀ 2021 ਦੇ ਐਲੀਟ ਗਰੁੱਪ ਡੀ ਦੇ ਰਾਊਂਡ ਵਨ ਦੇ ਮੈਚ ’ਚ ਮਹਾਰਾਸ਼ਟਰ ਦੇ ਖ਼ਿਲਾਫ਼ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਵੈਭਵ ਅਰੋੜਾ ਨੇ ਹਿਮਾਚਲ ਦੀ ਟੀਮ ਲਈ ਲਗਾਤਾਰ ਤਿੰਨ ਗੇਂਦਾਂ ’ਤੇ ਕਿੰਨ ਬੱਲੇਬਾਜ਼ਾਂ ਨੂੰ ਆਊਟ ਕਰਕੇ ਹੈਟ੍ਰਿਕ ਲਈ।

Posted By: Sarabjeet Kaur