v style="text-align: justify;"> ਮੁੰਬਈ (ਆਈਏਐੱਨਐੱਸ) : ਸ੍ਰੀਲੰਕਾ ਦੇ ਸਾਬਕਾ ਕਪਤਾਨ ਤੇ ਮੇਰੀਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਦੇ ਪ੍ਰਧਾਨ ਕੁਮਾਰ ਸੰਗਕਾਰਾ ਨੇ ਕਿਹਾ ਕਿ ਜਿਸ ਤਰ੍ਹਾਂ ਸੌਰਵ ਗਾਂਗੁਲੀ ਤੇ ਰਾਹੁਲ ਦ੍ਰਾਵਿੜ ਆਪਣੀ ਬਿਹਤਰੀਨ ਖੇਡ ਨਾਲ ਬੱਲੇਬਾਜ਼ੀ ਨੂੰ ਆਸਾਨ ਬਣਾਉਂਦੇ ਸਨ ਉਸੇ ਤਰ੍ਹਾਂ ਅੱਜ ਦੇ ਯੁੱਗ 'ਚ ਇਹ ਕੰਮ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਕਰ ਰਹੇ ਹਨ।

ਸੰਗਕਾਰਾ ਨੇ ਕਿਹਾ ਕਿ ਜੇ ਤੁਸੀਂ ਰਾਹੁਲ ਤੇ ਦਾਦਾ (ਗਾਂਗੁਲੀ) ਨੂੰ ਦੋਖੋ ਤਾਂ ਇਹ ਦੋਵੇਂ ਰਵਾਇਤੀ ਬੱਲੇਬਾਜ਼ ਸਨ। ਇਹ ਦੋਵੇਂ ਖ਼ੂਬਸੂਰਤ ਸ਼ਾਟ ਖੇਡਦੇ ਸਨ ਤੇ ਤਕਨੀਕੀ ਤੌਰ 'ਤੇ ਵੀ ਸ਼ਾਨਦਾਰ ਸਨ। ਸੰਗਕਾਰਾ ਨੇ ਕਹਿਾ ਕਿ ਜੇ ਤੁਸੀਂ ਅੱਜ ਦੇ ਮੈਚਾਂ ਨੂੰ ਦੇਖਦੇ ਹੋ ਤਾਂ ਭਾਰਤ ਕੋਲ ਦੋ ਖਿਡਾਰੀ ਹਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ, ਜਦੋ ਰਵਾਇਤੀ ਕ੍ਰਿਕਟ ਖੇਡਦੇ ਹਨ ਪਰ ਹਰ ਫਰਾਮੇਟ 'ਚ ਕਾਫੀ ਹਮਲਾਵਰ ਹਨ। ਇਹ ਲੋਕ ਚੰਗੇ ਕ੍ਰਿਕਟ ਸ਼ਾਟ ਮਾਰਦੇ ਹਨ ਤੇ ਨਤੀਜੇ ਤੁਹਾਡੇ ਸਾਹਮਣੇ ਹਨ।

Posted By: Sunil Thapa