ਨਵੀਂ ਦਿੱਲੀ, ਆਈਏਐਨਐਸ : ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਸਮੇਂ ਇੰਗਲੈਂਡ ਦੇ ਦੌਰੇ 'ਤੇ ਹਨ ਜਿੱਥੇ ਟੀਮ ਨੂੰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਤੋਂ ਪਹਿਲਾਂ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ ਜ਼ਖ਼ਮੀ ਹੋ ਗਏ ਹਨ। ਸ਼ੁੱਭਮਨ ਗਿੱਲ ਲੰਬੇ ਸਮੇਂ ਤੋਂ ਜਿਸ ਸਮੇਂ ਸਮੱਸਿਆ ਨਾਲ ਲੜ ਰਹੇ ਸੀ। ਉਸ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿਉਂਕਿ ਸੱਟ ਗੰਭੀਰ ਹੈ ਇਸ ਲਈ ਉਹ ਤਿੰਨ ਮਹੀਨੇ ਲਈ ਟੀਮ ਤੋਂ ਬਾਹਰ ਰਹਿਣਗੇ। ਇੱਥੋਂ ਤਕ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜ਼ਖ਼ਮੀ ਸ਼ੁੱਭਮਨ ਗਿੱਲ ਨੂੰ ਇੰਗਲੈਂਡ ਤੋਂ ਵਾਪਸ ਬੁਲਾ ਲਿਆ ਹੈ।

ਕ੍ਰਿਕਬਜ ਦੀ ਰਿਪੋਰਟ ਦੀ ਮੰਨੀਏ ਤਾਂ ਸ਼ੁੱਭਮਨ ਗਿੱਲ ਨੂੰ ਸ਼ਿਨ ਸਟ੍ਰੇਸ ਫ੍ਰੈਕਚਰ ਹੈ। ਅਜਿਹੇ 'ਚ ਉਹ ਚਾਰ ਅਗਸਤ ਤੋਂ ਇੰਗਲੈਂਡ ਖਿਲਾਫ਼ ਹੋਣ ਵਾਲੀ ਪੰਜ ਮੈਂਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਗਿੱਲ ਨੂੰ ਵਾਪਸ ਸਵਦੇਸ਼ ਬੁਲਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਬਾਰੇ 'ਚ ਕੋਈ ਖਬਰ ਹਾਲੇ ਤਕ ਸਾਹਮਣੇ ਨਹੀਂ ਆਈ ਹੈ ਕਿ ਉਨ੍ਹਾਂ ਦੀ ਜਗ੍ਹਾ ਕਿਸ ਖਿਡਾਰੀ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇਗਾ ਜਾਂ ਸ਼ੁੱਭਮਿਨ ਗਿੱਲ ਕਦੋਂ ਵਾਪਸ ਆਉਣਗੇ। ਗਿੱਲ ਦੇ ਪੂਰੀ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਮੈਨੇਜਮੈਂਟ ਸਾਹਮਣੇ ਵੀ ਫਿਲਹਾਲ ਅਟਕਲਾਂ ਹਨ ਕਿਉਂਕਿ ਉਨ੍ਹਾਂ ਦੇ ਪਾਸ ਸੀਮਤ ਬਦਲ ਓਪਨਿੰਗ ਲਈ ਬਚੇ ਹਨ।

ਕਈ ਮੀਡੀਆ ਰਿਪੋਰਟਸ 'ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੁੱਭਮਨ ਗਿੱਲ ਦੇ ਬਦਲੇ ਖਿਡਾਰੀ ਭੇਜਣ ਦਾ ਕੋਈ ਪਲਾਨ ਇਸ ਸਮੇਂ ਸਰਗਰਮ ਨਹੀਂ ਹੈ। ਟੀਮ ਮੈਨੇਜਮੈਂਟ ਪ੍ਰਿਥਵੀ ਝਾਅ ਤੇ ਦੇਵਦਤ ਪੱਡੀਕਲ ਨੂੰ ਇੰਗਲੈਂਡ ਬੁਲਾਉਣਾ ਚਾਹੁੰਦਾ ਸੀ ਪਰ ਉਹ ਸ੍ਰੀਲੰਕਾ ਖ਼ਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਤੋਂ ਬਾਅਦ ਉਪਲਬਧ ਹੋਣਗੇ। ਟੀਮ ਮੈਨੇਜਮੈਂਟ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਕੇਐਲ ਰਾਹੁਲ ਟੈਸਟ 'ਚ ਓਪਨਿੰਗ ਨਹੀਂ ਕਰਨਗੇ ਤੇ ਉਹ ਖੁਦ ਵੀ ਅਜਿਹਾ ਕਰਨ ਤੋਂ ਕਤਰਾ ਰਹੇ ਹਨ। ਅਜਿਹੇ 'ਚ ਮਅੰਕ ਅਗਰਵਾਲ ਤੇ ਟੈਸਟ 'ਚ ਡੈਬਿਊ ਦਾ ਇੰਤਜਾਰ ਕਰ ਰਹੇ ਅਭਿਮਨਿਊ ਈਸ਼ਰਨ ਹੀ ਰੋਹਿਤ ਸ਼ਰਮਾ ਨਾਲ ਓਪਨਿੰਗ ਜੋੜੀ ਦੇ ਤੌਰ 'ਤੇ ਬਦਲ ਦੇ ਰੂਪ 'ਚ ਬਚੇ ਹਨ।

Posted By: Ravneet Kaur