ਨਈ ਦੁਨੀਆ, ਨਵੀਂ ਦਿੱਲੀ : ਭਾਰਤ ਨੂੰ ਨਿਊਜ਼ਲੈਂਡ ਦੇ ਦੌਰੇ 'ਤੇ ਪੰਜ ਇੰਟਰਨੈਸ਼ਨਲ ਟੀ20 ਮੈਚਾਂ ਦੀ ਸੀਰੀਜ਼ ਤੋਂ ਬਾਅਦ ਤਿੰਨ ਇੰਟਰਨੈਸ਼ਨਲ ਵਨਡੇ ਅਤੇ ਦੋ ਟੈਸਟ ਮੈਚ ਵੀ ਖੇਡਣੇ ਹਨ। ਬੀਸੀਸੀਆਈ ਦੀ ਚੋਣ ਕਮੇਟੀ ਇਸ ਦੌਰੇ ਲਈ ਟੀ20 ਅਤੇ ਵਨ ਡੇ ਟੀਮ ਦਾ ਐਲਾਨ ਕਰ ਚੁੱਕੀ ਹੈ। ਬੀਸੀਸੀਆਈ ਪ੍ਰਧਾਲ ਸੌਰਵ ਗਾਂਗੂਲੀ ਨੇ ਇਹ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟੈਸਟ ਸੀਰੀਜ਼ ਲਈ ਭਾਰਤੀ ਟੀਮ ਪਹਿਲਾ ਹੀ ਚੁਣ ਲਈ ਗਈ ਹੈ। ਆਈਪੀਐਲ ਗਵਰਨਿੰਗ ਕੌਂਸਲ ਦੀ ਮੀਟਿੰਗ ਤੋਂ ਬਾਅਦ ਸੌਰਵ ਗਾਂਗੂਲੀ ਨੇ ਦੱਸਿਆ ਕਿ ਪੁਰਾਣੀ ਸਿਲੈਕਸ਼ਨ ਕਮੇਟੀ ਨੇ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦੀ ਚੋਣ ਕਰ ਲਈ ਹੈ।

ਸੌਰਵ ਗਾਂਗੂਲੀ ਨੇ ਕਿਹਾ ਕਿ ਬੀਸੀਸੀਆਈ ਦੀ ਨਵੀਂ ਚੋਣ ਕਮੇਟੀ ਮਾਰਚ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੀ ਤਿੰਨ ਘਰੇਲੂ ਵਨ ਡੇ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦੀ ਚੋਣ ਕਰੇਗੀ।ਚੋਣ ਕਮੇਟੀ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਜਲਦ ਹੀ ਇੰਟਰਵਿਊ ਲਏ ਜਾਣਗੇ।

ਬੀਸੀਸੀਆਈ ਦੇ ਪ੍ਰਧਾਨ ਸੌਰਵ ਨੇ ਦੱਸਿਆ ਕਿ ਮਦਨ ਲਾਲ ਅਤੇ ਸੁਲਛਣ ਕੁਲਕਰਨੀ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ ਰਹਿਣਗੇ ਜਦਕਿ ਗੌਤਮ ਗੰਭੀਰ ਦੀ ਥਾਂ ਹੋਰ ਖਿਡਾਰੀ ਨੂੰ ਚੁਣਿਆ ਜਾਵੇਗਾ। ਗੌਤਮ ਗੰਭੀਰ ਸੰਸਦ ਮੈਂਬਰ ਹੋਣ ਕਾਰਨ ਇਸ ਅਹੁਦੇ 'ਤੇ ਨਹੀਂ ਰਹਿ ਸਕਦੇ। ਉਨ੍ਹਾਂ ਦੀ ਥਾਂ ਲੈਣ ਵਾਲੇ ਖਿਡਾਰੀ ਦਾ ਨਾਂ ਜਲਦ ਹੀ ਐਲਾਨਿਆ ਜਾਵੇਗਾ।

ਸੌਰਵ ਗਾਂਗੂਲੀ ਨੇ ਦੱਸਿਆ ਕਿ ਆਲਰਾਉਂਡਰ ਹਾਰਦਿਕ ਪਾਂਡੇ ਅਜੇ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੋਏ। ਉਹ ਅਜੇ ਏਨੇ ਫਿੱਟ ਨਹੀਂ ਹੋਏ ਕਿ ਉਨ੍ਹਾਂ ਨੂੰ ਇੰਟਰਨੈਸ਼ਨਲ ਮੈਚਾਂ ਲਈ ਉਤਾਰਿਆ ਜਾ ਸਕੇ। ਗਾਂਗੂਲੀ ਦੇ ਇਸ ਬਿਆਨ ਤੋਂ ਸਾਫ ਹੁੰਦਾ ਹੈ ਕਿ ਹਾਰਦਿਕ ਦੀ ਚੋਣ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਵਿਚ ਨਹੀਂ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚ ਦੋ ਟੈਸਟ ਮੈਚਾਂ ਦੀ ਸੀਰੀਜ਼ 21 ਫਰਵਰੀ ਨੂੰ ਸ਼ੁਰੂ ਹੋਵੇਗੀ।

Posted By: Tejinder Thind