ਜੇਐੱਨਐੱਨ, ਨਵੀਂ ਦਿੱਲੀ : India vs England T-20 I Series : ਮੇਜ਼ਬਾਨ ਭਾਰਤ ਤੇ ਇੰਗਲੈਂਡ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਸ਼ਨੀਵਾਰ ਨੂੰ ਸਮਾਪਤ ਹੋ ਗਈ ਹੈ। ਇਸ ਸੀਰੀਜ਼ ਨੂੰ ਭਾਰਤੀ ਟੀਮ ਨੇ 3-1 ਦੇ ਅੰਤਰ ਨਾਲ ਆਪਣੇ ਨਾਮ ਕੀਤਾ ਹੈ। ਟੈਸਟ ਸੀਰੀਜ਼ ਦੇ ਸਮਾਪਤ ਤੋਂ ਬਾਅਦ ਹੁਣ ਦੋਵੇਂ ਦੇਸ਼ਾਂ ਵਿਚਕਾਰ ਪੰਜ ਮੈਚਾਂ ਦੀ ਟੀ-20 ਇੰਟਰਨੈਸ਼ਨਲ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਅਗਲੇ ਹਫ਼ਤੇ ਤੋਂ ਹੀ ਟੀ-20 ਕ੍ਰਿਕਟ ’ਚ ਦੋ-ਦੋ ਹੱਥ ਕਰਦੀਆਂ ਨਜ਼ਰ ਆਉਣਗੀਆਂ।

ਟੀ-20 ਸੀਰੀਜ਼ ’ਚ ਭਾਰਤ ਦੀ ਕਪਤਾਨੀ ਵਿਰਾਟ ਕੋਹਲੀ ਕਰਨਗੇ, ਜਦਕਿ ਇੰਗਲੈਂਡ ਲਈ ਇਓਨ ਮੋਰਗਨ ਟੀਮ ਦੇ ਕਪਤਾਨ ਹੋਣਗੇ। ਪੰਜ ਮੈਚਾਂ ਦੀ ਇਹ ਟੀ-20 ਸੀਰੀਜ਼ 12 ਮਾਰਚ ਤੋਂ ਸ਼ੁਰੂ ਹੋਵੇਗੀ। ਭਾਰਤ ਬਨਾਮ ਇੰਗਲੈਂਡ ਟੀ-20 ਸੀਰੀਜ਼ ਦੇ ਸਾਰੇ ਮੁਕਾਬਲੇ ਅਹਿਮਦਾਬਾਦ ਦੇ ਮੋਟੇਰਾ ’ਚ ਬਣੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਜਾਣਗੇ। ਇਨ੍ਹਾਂ ਸਾਰੇ ਮੁਕਾਬਲਿਆਂ ਲਈ 50 ਫ਼ੀਸਦੀ ਦਰਸ਼ਕਾਂ ਨੂੰ ਸਟੇਡੀਅਮ ’ਚ ਬੈਠਣ ਦੀ ਆਗਿਆ ਹੋਵੇਗੀ। ਇਸ ਹਿਸਾਬ ਨਾਲ ਕਰੀਬ 55 ਹਜ਼ਾਰ ਦਰਸ਼ਕ ਟੀ-20 ਮੈਚਾਂ ਦਾ ਹਿੱਸਾ ਹੋ ਸਕਦੇ ਹਨ।

ਭਾਰਤ ਤੇ ਇੰਗਲੈਂਡ ’ਚ ਪਹਿਲਾ ਟੀ-20 ਮੈਚ 12 ਮਾਰਚ ਨੂੰ, ਦੂਸਰਾ ਟੀ-20 ਮੈਚ 14 ਮਾਰਚ ਨੂੰ, ਤੀਸਰਾ ਟੀ-20 ਮੈਚ 16 ਮਾਰਚ ਨੂੰ, ਚੌਥਾ ਟੀ-20 ਮੈਚ 18 ਮਾਰਚ ਨੂੰ ਤੇ ਆਖ਼ਰੀ ਟੀ-20 ਮੈਚ 20 ਮਾਰਚ ਨੂੰ ਮੋਟੇਰਾ ’ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਦੇ ਮੈਚਾਂ ਦੀ ਟਾਈਮਿੰਗ ਦੀ ਗੱਲ ਕਰੀਏ ਤਾਂ ਭਾਰਤੀ ਸਮੇਂ ਅਨੁਸਾਰ ਸਾਰੇ ਮੁਕਾਬਲੇ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਣਗੇ। ਕਿਸੀ ਵੀ ਮੁਕਾਬਲੇ ਦੀ ਟਾਈਮਿੰਗ ’ਚ ਕੋਈ ਬਦਲਾਅ ਨਹੀਂ ਹੈ।

India vs England T-20 I Series Schedule

ਪਹਿਲਾ ਮੈਚ - 12 ਮਾਰਚ ਨੂੰ ਅਹਿਮਦਾਬਾਦ ’ਚ ਸ਼ਾਮ 7 ਵਜੇ ਤੋਂ

ਦੂਸਰਾ ਮੈਚ - 14 ਮਾਰਚ ਨੂੰ ਅਹਿਮਦਾਬਾਦ ’ਚ ਸ਼ਾਮ 7 ਵਜੇ ਤੋਂ

ਤੀਸਰਾ ਮੈਚ - 16 ਮਾਰਚ ਨੂੰ ਅਹਿਮਦਾਬਾਦ ’ਚ ਸ਼ਾਮ 7 ਵਜੇ ਤੋਂ

ਚੌਥਾ ਮੈਚ - 18 ਮਾਰਚ ਨੂੰ ਅਹਿਮਦਾਬਾਦ ’ਚ ਸ਼ਾਮ 7 ਵਜੇ ਤੋਂ

ਪੰਜਵਾਂ ਮੈਚ - 20 ਮਾਰਚ ਨੂੰ ਅਹਿਮਦਾਬਾਦ ’ਚ ਸ਼ਾਮ 7 ਵਜੇ ਤੋਂ

Posted By: Ramanjit Kaur