ਨਵੀਂ ਦਿੱਲੀ : ਬੀਸੀਸੀਆਈ ਨੇ ਨਵੀਆਂ ਆਈਪੀਐੱਲ ਟੀਮਾਂ ਲਈ ਟੈਂਡਰ ਦਸਤਾਵੇਜ਼ ਖ਼ਰੀਦਣ ਦਾ ਸਮਾਂ 20 ਅਕਤੂਬਰ ਤਕ 10 ਦਿਨ ਲਈ ਵਧਾ ਦਿੱਤਾ ਹੈ ਤੇ ਭਰੋਸੇਯੋਗ ਸੂਤਰਾਂ ਮੁਤਾਬਕ ਦੋ ਨਵੀਆਂ ਫਰੈਂਚਾਈਜ਼ੀਆਂ ਵਿਚੋਂ ਹਰੇਕ ਦੀ ਕੀਮਤ 3500 ਕਰੋੜ ਰੁਪਏ ਤੋਂ ਘੱਟ ਦੀ ਨਹੀਂ ਹੋਵੇਗੀ।

ਆਈਪੀਐੱਲ ਦੀ ਸੰਚਾਲਨ ਕੌਂਸਲ ਨੇ 31 ਅਗਸਤ ਨੂੰ 10 ਲੱਖ ਰੁਪਏ ਦੀ ਟੈਂਡਰ ਫੀਸ (ਜਿਸ ਨੂੰ ਵਾਪਸ ਨਹੀਂ ਕੀਤਾ ਜਾਵੇਗਾ) ਦੀ ਅਦਾਇਗੀ ’ਤੇ ਟੈਂਡਰ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਇਸ ਨੂੰ 10 ਅਕਤੂਬਰ ਤਕ ਵਧਾ ਦਿੱਤਾ ਗਿਆ ਸੀ।

Posted By: Susheel Khanna