ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਟੀਮ ਆਇਰਲੈਂਡ ਖ਼ਿਲਾਫ਼ ਖੇਡੀ ਜਾ ਰਹੀ ਦੋ ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਮੈਚ ’ਚ ਅੱਜ ਰਾਤ ਨੂੰ ਖੇਡਣ ਲਈ ਉਤਰੇਗੀ। ਭਾਰਤ ਨੇ ਪਹਿਲਾ ਮੈਚ ਜਿੱਤ ਕੇ 1-0 ਦੀ ਬੜ੍ਹਤ ਬਣਾ ਲਈ ਸੀ। ਦੂਜਾ ਮੈਚ ਜਿੱਤ ਕੇ ਸੀਰੀਜ਼ ’ਤੇ ਕਬਜ਼ਾ ਕਰਨ ਦੇ ਨਾਲ ਹੀ ਟੀਮ ਆਇਰਲੈਂਡ ਨੂੰ ਕਲੀਨ ਸਵੀਪ ਕਰਨਾ ਚਾਹੇਗੀ। ਹਾਰਦਿਕ ਪਾਂਡੇ ਦੀ ਕਪਤਾਨੀ ’ਚ ਭਾਰਤੀ ਟੀਮ ਪਹਿਲੀ ਵਾਰ ਟੀ-20 ਸੀਰੀਜ਼ ਖੇਡ ਰਹੀ ਹੈ।

ਮੈਚ ’ਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਅਤੇ ਪਿਛਲਾ ਮੈਚ ਵੀ ਮੀਂਹ ਕਰਕੇ ਪੂਰਾ ਨਹੀਂ ਸੀ ਖੇਡਿਆ ਜਾ ਸਕਿਆ। ਭਾਰਤ ਤੇ ਆਇਰਲੈਂਡ ਵਿਚਾਲੇ ਮੰਗਲਵਾਰ ਰਾਤ ਨੂੰ ਫੈਸਲਾਕੁੰਨ ਮੈਚ ਖੇਡਿਆ ਜਾਣਾ ਹੈ। ਪਹਿਲੇ ਮੈਚ ’ਚ ਮੀਂਹ ਦੀ ਵਜ੍ਹਾ ਕਾਰਨ ਮੈਚ ਪੂਰਾ ਨਹੀਂ ਸੀ ਖੇਡਿਆ ਜਾ ਸਕਿਆ। ਇਸ ਮੈਚ ਨੂੰ 12-12 ਓਵਰਾਂ ਦਾ ਕਰਨਾ ਪਿਆ ਸੀ, ਜਿਸ ’ਚ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਦੂਜੇ ਮੈਚ ਤੋਂ ਪਹਿਲਾਂ ਜਾਣੋ ਇਸ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ।

ਕਦੋਂ ਹੋਵੇਗਾ ਮੈਚ?

ਟੀਮ ਇੰਡੀਆ ਤੇ ਆਇਰਲੈਂਡ ਦੀ ਟੀਮ ਵਿਚਾਲੇ ਇਹ ਮੈਚ 28 ਜੂਨ, ਮੰਗਲਵਾਰ ਨੂੰ ਖੇਡਿਆ ਜਾਵੇਗਾ।

ਕਿੱਥੇ ਖੇਡਿਆ ਜਾਵੇਗਾ?

ਇਹ ਮੈਚ ਦਿ ਵਿਲੇਜ ਡਬਲਿਨ ’ਚ ਟੀਮ ਇੰਡੀਆ ਅਤੇ ਆਇਰਲੈਂਡ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ।

ਕਿਸ ਸਮੇਂ ਸ਼ੁਰੂ ਹੋਵੇਗਾ ਮੈਚ?

ਟੀਮ ਇੰਡੀਆ ਤੇ ਆਇਰਲੈਂਡ ਦੀ ਟੀਮ ਵਿਚਾਲੇ ਇਹ ਮੈਚ ਰਾਤ 9 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਟਾਸ ਰਾਤ 8.30 ਵਜੇ ਹੋਵੇਗਾ।

ਕਿੱਥੇ ਦੇਖ ਸਕਦੇ ਹਾਂ ਇਹ ਮੈਚ ?

ਟੀਮ ਇੰਡੀਆ ਅਤੇ ਆਇਰਲੈਂਡ ਦੀ ਟੀਮ ਵਿਚਾਲੇ ਇਹ ਮੈਚ ਸੋਨੀ ਨੈੱਟਵਰਕ ਦੇ ਸਪੋਰਟਸ ਚੈਨਲ ’ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਇਸ ਦੀ ਆਨਲਾਈਨ ਸਟ੍ਰੀਮਿੰਗ ਲਈ ਸੋਨੀ ਲਾਈਵ ਐਪ ’ਤੇ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਦੈਨਿਕ ਜਾਗਰਣ ਦੀ ਵੈੱਬਸਾਈਟ ’ਤੇ ਇਸ ਮੈਚ ਨਾਲ ਜੁੜੀ ਹਰ ਖਬਰ ਪੜ੍ਹ ਸਕਦੇ ਹੋ।

Posted By: Harjinder Sodhi