ਨਵੀਂ ਦਿੱਲੀ, ਆਨਲਾਈਨ ਡੈਸਕ : ਹਾਰਦਿਕ ਪਾਂਡਿਆ ਦੀ ਕਪਤਾਨੀ ’ਚ ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਹੈ। ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਟੀਚਾ ਵਨਡੇ ਸੀਰੀਜ਼ ਹੈ, ਜਿਸ ਦੀ ਕਮਾਨ ਅਨੁਭਵੀ ਸ਼ਿਖਰ ਧਵਨ ਕੋਲ ਹੈ। ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਹੁਣ ਟੀਮ ਇੰਡੀਆ ਲਈ ਹਰ ਮੈਚ ਜ਼ਰੂਰੀ ਹੋਵੇਗਾ ਕਿਉਂਕਿ ਇਸ ਵਾਰ ਭਾਰਤ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਟੀਮ ਇੰਡੀਆ ਕੋਲ ਇਹ ਟਰਾਫੀ ਜਿੱਤਣ ਦਾ ਸਭ ਤੋਂ ਵਧੀਆ ਮੌਕਾ ਹੈ।

ਸ਼ਿਖਰ ਧਵਨ ਦੀ ਅਗਵਾਈ ’ਚ ਟੀਮ ਇੰਡੀਆ

ਰੋਹਿਤ ਸ਼ਰਮਾ ਦੀ ਗ਼ੈਰ-ਮੌਜੂਦਗੀ ਵਿਚ ਵਨਡੇ ਟੀਮ ਦੀ ਕਮਾਨ ਸ਼ਿਖਰ ਧਵਨ ਕੋਲ ਹੈ। 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 25 ਨਵੰਬਰ ਨੂੰ ਖੇਡਿਆ ਜਾਵੇਗਾ ਜਦੋਂਕਿ ਸੀਰੀਜ਼ 30 ਨਵੰਬਰ ਨੂੰ ਖ਼ਤਮ ਹੋਵੇਗੀ।

ਵਨਡੇ ਮੈਚਾਂ ਦਾ ਸ਼ਡਿਊਲ

ਪਹਿਲਾ ਵਨਡੇ - 25 ਨਵੰਬਰ, ਈਡਨ ਪਾਰਕ ਆਕਲੈਂਡ।

ਦੂਜਾ ਵਨਡੇ - 27 ਨਵੰਬਰ, ਸੇਡਨ ਪਾਰਕ, ਹੈਮਿਲਟਨ।

ਤੀਜਾ ਵਨਡੇ - 30 ਨਵੰਬਰ, ਹੈਗਲੇ ਓਵਲ, ਕ੍ਰਾਈਸਟਚਰਚ।

ਵਨਡੇ ਮੈਚਾਂ ਦੀ ਗੱਲ ਕਰੀਏ ਤਾਂ ਇਹ ਮੈਚ ਭਾਰਤੀ ਸਮੇਂ ਮੁਤਾਬਿਕ ਸਵੇਰੇ 7 ਵਜੇ ਤੋਂ ਸ਼ੁਰੂ ਹੋਣਗੇ।

ਹਾਰਦਿਕ ਪਾਂਡਿਆ ਟੀਮ ਦਾ ਹਿੱਸਾ ਨਹੀਂ ਹੋਣਗੇ

ਹਾਰਦਿਕ ਪਾਂਡਿਆ ਇਸ ਵਨਡੇ ਸੀਰੀਜ਼ ’ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਟੀਮ ਦੀ ਕਮਾਨ ਸ਼ਿਖਰ ਧਵਨ ਨੂੰ ਸੌਂਪੀ ਗਈ ਹੈ ਜਦਕਿ ਉਪ ਕਪਤਾਨ ਰਿਸ਼ਭ ਪੰਤ ਨੂੰ ਬਣਾਇਆ ਗਿਆ ਹੈ। ਇਸ ਸੀਰੀਜ਼ ’ਚ ਉਭਰਦੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਨੂੰ ਮੌਕਾ ਮਿਲ ਸਕਦਾ ਹੈ, ਜਿਸ ਨੇ ਆਈਪੀਐੱਲ 2022 ’ਚ ਰਾਜਸਥਾਨ ਵੱਲੋਂ ਖੇਡਦਿਆਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ।

Posted By: Harjinder Sodhi