ਨਵੀਂ ਦਿੱਲੀ, ਆਨਲਾਈਨ ਡੈਸਕ : ਰਾਸ਼ਟਰਮੰਡਲ ਖੇਡਾਂ ਦੇ ਗਰੁੱਪ-ਏ ਮੁਕਾਬਲੇ ’ਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਟੀਮ ਬਾਰਬਾਡੋਸ ਖ਼ਿਲਾਫ਼ ਖੇਡੇਗੀ। ਭਾਰਤ ਇਸ ਮੈਚ ਨੂੰ ਜਿੱਤ ਕੇ ਗਰੁੱਪ ’ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗਾ। ਟੀਮ ਨੇ ਪਿਛਲੇ ਮੈਚ ’ਚ ਪਾਕਿਸਤਾਨ ਨੂੰ ਆਸਾਨੀ ਨਾਲ ਹਰਾਇਆ ਸੀ। ਜੇ ਭਾਰਤੀ ਟੀਮ ਇਸ ਮੈਚ ’ਚ 2 ਅੰਕ ਲੈਣ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਉਸ ਲਈ ਅੱਗਿਓਂ ਦਾ ਸਫ਼ਰ ਸੌਖਾ ਹੋ ਜਾਵੇਗਾ। ਪਾਕਿਸਤਾਨ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕਿਆ ਹੈ ਜਦਕਿ ਆਸਟ੍ਰੇਲੀਆ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਿਆ ਹੈ। ਇੰਡੀਆ ਤੇ ਬਾਰਬਾਡੋਸ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ।

ਕਦੋਂ ਖੇਡਿਆ ਜਾਵੇਗਾ ਇਹ ਮੈਚ?

ਭਾਰਤ ਤੇ ਬਾਰਬਾਡੋਸ ਵਿਚਾਲੇ ਇਹ ਮੈਚ 3 ਅਗਸਤ ਬੁੱਧਵਾਰ ਨੂੰ ਯਾਨੀ ਅੱਜ ਖੇਡਿਆ ਜਾਵੇਗਾ।

ਕਿੱਥੇ ਖੇਡਿਆ ਜਾਵੇਗਾ ਇਹ ਮੈਚ?

ਭਾਰਤ ਅਤੇ ਬਾਰਬਾਡੋਸ ਵਿਚਾਲੇ ਇਹ ਮੈਚ ਐਜ਼ਬੈਸਟਨ ਬਰਮਿੰਘਮ ’ਚ ਖੇਡਿਆ ਜਾਵੇਗਾ।

ਕਿਸ ਸਮੇਂ ਸ਼ੁਰੂ ਹੋਵੇਗਾ ਮੈਚ?

ਭਾਰਤ ਅਤੇ ਬਾਰਬਾਡੋਸ ਵਿਚਾਲੇ ਇਹ ਮੈਚ ਰਾਤ 10.30 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦੀ ਟਾਸ ਅੱਧਾ ਘੰਟਾ ਪਹਿਲਾਂ ਰਾਤ 10 ਵਜੇ ਹੋਵੇਗੀ। ਭਾਰਤ ਤੇ ਬਾਰਬਾਡੋਸ ਵਿਚਾਲੇ ਇਹ ਮੈਚ ਸੋਨੀ ਸਪੋਰਟਸ ਨੈੱਟਵਰਕ ਦੇ ਚੈਨਲ ’ਤੇ ਦੇਖਿਆ ਜਾ ਸਕਦਾ ਹੈ।

Posted By: Harjinder Sodhi