ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਕਿ੍ਰਕਟ ਟੀਮ ਕਾਮਨਵੈਲਥ ਗੇਮਜ਼ 2022 ’ਚ ਆਪਣੀ ਸ਼ੁਰੂਆਤ ਅੱਜ (ਸ਼ੁੱਕਰਵਾਰ) ਸ਼ਾਮ ਨੂੰ ਆਸਟ੍ਰੇਲੀਆ ਖ਼ਿਲਾਫ਼ ਮੈਚ ਨਾਲ ਕਰਨ ਜਾ ਰਹੀ ਹੈ। ਕਿ੍ਰਕਟ ਨੂੰ 24 ਸਾਲਾਂ ਬਾਅਦ ਰਾਸ਼ਟਰਮੰਡਲ ਖੇਡਾਂ ’ਚ ਜਗ੍ਹਾ ਮਿਲੀ ਹੈ, ਜਦੋਂਕਿ ਮਹਿਲਾ ਕਿ੍ਰਕਟ ਨੇ ਪਹਿਲੀ ਵਾਰ ਐਂਟਰੀ ਕੀਤੀ ਹੈ। ਦੋਵਾਂ ਟੀਮਾਂ ਵਿਚਾਲੇ ਟੀ-20 ਫਾਰਮੈਟ ’ਚ ਇਹ ਪਹਿਲਾ ਮੁਕਾਬਲਾ ਹੋਵੇਗਾ ਤੇ ਟੀਮ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਭਾਰਤ ਨੂੰ ਕਾਮਨਵੈਲਥ ਗੇਮਜ਼ ’ਚ ਗਰੁੱਪ-ਏ ਵਿਚ ਪਾਕਿਸਤਾਨ, ਆਸਟਰੇਲੀਆ ਤੇ ਬਾਰਬਾਡੋਸ ਨਾਲ ਰੱਖਿਆ ਗਿਆ ਹੈ।

ਕਦੋਂ ਖੇਡਿਆ ਜਾਵੇਗਾ ਮੈਚ?

ਭਾਰਤ ਬਨਾਮ ਆਸਟ੍ਰੇਲੀਆ ਮਹਿਲਾ ਟੀਮ ਵਿਚਾਲੇ ਮੈਚ 29 ਜੁਲਾਈ (ਸ਼ੁੱਕਰਵਾਰ) ਨੂੰ ਖੇਡਿਆ ਜਾਵੇਗਾ।

ਕਿਸ ਸਮੇਂ ਸ਼ੁਰੂ ਹੋਵੇਗਾ ਮੈਚ?

ਭਾਰਤ ਬਨਾਮ ਆਸਟ੍ਰੇਲੀਆ ਮਹਿਲਾ ਟੀਮ ਵਿਚਾਲੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।

ਕਿੱਥੇ ਖੇਡਿਆ ਜਾਵੇਗਾ ਮੈਚ?

ਭਾਰਤ ਬਨਾਮ ਆਸਟ੍ਰੇਲੀਆ ਮਹਿਲਾ ਟੀਮ ਦਾ ਮੈਚ ਬਰਮਿੰਘਮ, ਇੰਗਲੈਂਡ ’ਚ ਖੇਡਿਆ ਜਾਵੇਗਾ।

ਭਾਰਤ ਬਨਾਮ ਆਸਟ੍ਰੇਲੀਆ ਮਹਿਲਾ ਟੀਮ ਦੇ ਮੈਚ ਦਾ ਲਾਈਵ ਆਨੰਦ ਤੁਸੀਂ ਸੋਨੀ ਸਪੋਰਟਸ ਨੈੱਟਵਰਕ ’ਤੇ ਲੈ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਇਸ ਦੀ ਲਾਈਵ ਸਟ੍ਰੀਮਿੰਗ ਲਈ ਸੋਨੀਲਿਵ ਐਪ ’ਤੇ ਜਾ ਸਕਦੇ ਹੋ।

Posted By: Harjinder Sodhi