ਨਵੀਂ ਦਿੱਲੀ, ਆਨਲਾਈਨ ਡੈਸਕ : ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ’ਚ 0-1 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਨੂੰ ਸੀਰੀਜ਼ ’ਚ ਵਾਪਸੀ ਲਈ ਕਿਸੇ ਵੀ ਹਾਲਤ ਵਿਚ ਦੂਜਾ ਮੈਚ ਜਿੱਤਣਾ ਜ਼ਰੂਰੀ ਹੈ। ਟੀਮ ਇੰਡੀਆ ਮੋਹਾਲੀ ’ਚ ਖੇਡੇ ਗਏ ਪਹਿਲੇ ਟੀ-20 ’ਚ 208 ਦੌੜਾਂ ਦੇ ਸਕੋਰ ਦਾ ਬਚਾਅ ਵੀ ਨਹੀਂ ਕਰ ਸਕੀ ਸੀ। ਇਸ ਮੈਚ ’ਚ ਗੇਂਦਬਾਜ਼ਾਂ ਨੇ ਆਖ਼ਰੀ 5 ਓਵਰਾਂ ’ਚ 60 ਤੋਂ ਜ਼ਿਆਦਾ ਦੌੜਾਂ ਦਿੱਤੀਆਂ, ਜਿਸ ਦੀ ਕਾਫ਼ੀ ਆਲੋਚਨਾ ਹੋਈ। ਨਾਗਪੁਰ ’ਚ ਹੋਣ ਵਾਲੇ ਮੈਚ ਵਿਚ ਟੀਮ ਨੂੰ ਆਪਣੀ ਗੇਂਦਬਾਜ਼ੀ ’ਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਬੱਲੇਬਾਜ਼ੀ ਪਹਿਲਾਂ ਹੀ ਟੀਮ ਦਾ ਮਜ਼ਬੂਤ ਪੱਖ ਹੈ।

ਕਦੋਂ ਹੋਵੇਗਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇਹ ਦੂਜਾ ਟੀ-20 ਮੈਚ ?

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇਹ ਦੂਜਾ ਟੀ-20 ਮੈਚ ਸ਼ੁੱਕਰਵਾਰ 23 ਸਤੰਬਰ ਨੂੰ ਖੇਡਿਆ ਜਾਵੇਗਾ।

ਕਿੱਥੇ ਹੋਵੇਗਾ ਮੈਚ?

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਦੂਜਾ ਟੀ-20 ਮੈਚ ਵਿਦਰਭ ਕਿ੍ਰਕਟ ਐਸੋਸੀਏਸ਼ਨ ਨਾਗਪੁਰ ਸਟੇਡੀਅਮ ’ਚ ਹੋਵੇਗਾ।

ਕਿਸ ਸਮੇਂ ਸ਼ੁਰੂ ਹੋਵੇਗਾ ਮੈਚ?

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਦੂਜਾ ਟੀ-20 ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਸ ਦੂਜੇ ਟੀ-20 ਮੈਚ ਦਾ ਟਾਸ ਸ਼ਾਮ 6.30 ਵਜੇ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਦੂਜਾ ਟੀ-20 ਮੈਚ ਸਟਾਰ ਸਪੋਰਟਸ ਨੈੱਟਵਰਕ ’ਤੇ ਦੇਖਿਆ ਜਾ ਸਕਦਾ ਹੈ।

Posted By: Harjinder Sodhi