ਜੇਐਨਐਨ, ਨਵੀਂ ਦਿੱਲੀ : India vs West Indies: ਬੰਗਲਾ ਦੇਸ਼ ਖ਼ਿਲਾਫ਼ ਕੋਲਕਾਤਾ ਵਿਚ ਹੋਣ ਵਾਲੇ ਦਿਨ ਰਾਤ ਮੈਚ ਤੋਂ ਬਾਅਦ ਦਸੰਬਰ ਵਿਚ ਭਾਰਤ ਅਤੇ ਵੈਸਟਇੰਡੀਜ਼ ਵਿਚ ਟੀ20 ਅਤੇ ਵਨਡੇ ਸੀਰੀਜ਼ ਹੋਣ ਵਾਲੀ ਹੈ। ਵੈਸਟਇੰਡੀਜ਼ ਖ਼ਿਲਾਫ਼ ਤਿੰਨ ਤਿੰਨ ਮੈਚਾਂ ਦੀ ਵਨਡੇ ਅਤੇ ਟੀ20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ 21 ਨਵੰਬਰ ਨੂੰ ਕੋਲਕਾਤਾ ਵਿਚ ਹੋਵੇਗਾ। ਜਦੋਂ ਭਾਰਤੀ ਟੀਮ ਦੇ ਚੋਣਕਰਤਾ ਉਥੇ ਮੀਟਿੰਗ ਕਰਨਗੇ। ਖ਼ਬਰ ਹੈ ਕਿ ਰੋਹਿਤ ਸ਼ਰਮਾ ਵਨਡੇ ਸੀਰੀਜ਼ ਵਿਚ ਭਾਗ ਨਹੀਂ ਲੈਣਗੇ।

ਸਾਲ 2019 ਵਿਚ ਲਗਪਗ ਹਰ ਇਕ ਮੈਚ ਖੇਡਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਵੈਸਟਇੰਡੀਜ਼ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤੋਂ ਆਰਾਮ ਦਿੱਤਾ ਜਾਵੇਗਾ। ਆਈਪੀਐਲ ਵਿਚ 16 ਮੁਕਾਬਲੇ, ਵਰਲਡ ਕੱਪ ਵਿਚ 10 ਮੁਕਾਬਲੇ, ਲਗਾਤਾਰ ਚਾਰ ਟੈਸਟ ਅਤੇ ਦਰਜਨਾਂ ਵਨਡੇ ਅਤੇ ਟੀ20 ਮੈਚ ਖੇਡਣ ਵਾਲੇ ਰੋਹਿਤ ਦੇ ਵਰਕਲੋਡ ਨੂੰ ਦੇਖਦੇ ਹੋਏ ਟੀਮ ਮੈਨੇਜਮੈਂਟ ਉਨ੍ਹਾਂ ਨੂੰ ਆਰਾਮ ਦੇਣਾ ਚਾਹੁੰਦਾ ਹੈ ਕਿਉਂਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ 'ਤੇ ਜਾਏਗੀ।

ਇਹ ਹੈ ਭਾਰਤ ਬਨਾਮ ਵੈਸਟਇੰਡੀਜ਼ ਸੀਰੀਜ਼ ਦੇ ਪ੍ਰੋਗਰਾਮ

6 ਦਸੰਬਰ 2019 - ਪਹਿਲਾ T20I, ਮੁੰਬਈ

8 ਦਸੰਬਰ 2019 - ਦੂਜਾ T20I, ਤਿਰੂਵਨੰਤਪੁਰਮ

11 ਦਸੰਬਰ 2019 - ਤੀਜਾ T20I, ਹੈਦਰਾਬਾਦ

15 ਦਸੰਬਰ 2019- ਪਹਿਲਾ ODI, ਚੇਨਈ

18 ਦਸੰਬਰ 2019-ਦੂਜਾ ODI, ਵਿਸ਼ਾਖਾਪਟਨਮ

22 ਦਸੰਬਰ 2019 - ਤੀਜਾ ODI, ਕਟਕ

Posted By: Tejinder Thind