ਜੇਐੱਨਐੱਨ, ਨਵੀਂ ਦਿੱਲੀ : Team India Swachh Bharat mission: ਭਾਰਤੀ ਟੀਮ ਨੇ ਸਵੱਛ ਭਾਰਤ ਮਿਸ਼ਨ 'ਚ ਭਾਗ ਲਿਆ ਹੈ। ਵਿਸ਼ਾਖਾਪਤਨਮ ਟੈਸਟ ਮੈਚ 'ਚ ਸਾਊਥ ਅਫਰੀਕਾ ਖ਼ਿਲਾਫ਼ ਪੂਰੀ ਭਾਰਤੀ ਟੀਮ ਆਪਣੀ ਜਰਸੀ 'ਤੇ ਇਕ ਸੈਪਸ਼ਲ ਲੋਗੋ ਲਾ ਕੇ ਉਤਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ ਤੇ ਫਿਟ ਇੰਡੀਆ ਮੂਵਮੈਂਟ ਨਾਲ ਜੁੜਨ ਦਾ ਐਲਾਨ ਭਾਰਤੀ ਟੀਮ ਨੇ ਪਹਿਲਾਂ ਤੋਂ ਹੀ ਕਰ ਦਿੱਤਾ ਸੀ।

2 ਅਕਤੂਬਰ ਨੂੰ ਭਾਰਤ ਦੇ ਰਾਸ਼ਟਰਪਤੀ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ 'ਤੇ ਜਦੋਂ ਭਾਰਤੀ ਟੀਮ ਗਾਂਧੀ ਮੰਡੇਲਾ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਣ ਆਏ ਤਾਂ ਵਿਰਾਟ ਕੋਹਲੀ ਐਂਡ ਕੰਪਨੀ ਦੀ ਜਰਸੀ ਨੇ ਖੱਬੇ ਹੱਥ ਦੇ ਬਾਂਹ 'ਤੇ ਸਵੱਛ ਭਾਰਤ ਦਿਵਸ ਦਾ ਲੋਗੋ ਲਾਇਆ ਹੋਇਆ ਸੀ। ਭਾਰਤੀ ਟੀਮ ਦੇ ਹਰ ਖਿਡਾਰੀ ਨੇ ਇਸ ਲੋਗੋ ਨੂੰ ਲਾ ਕੇ ਰਾਸ਼ਟਰ ਗੀਤ ਗਾਇਆ ਤੇ ਫਿਰ ਰੋਹਿਤ ਸ਼ਰਮਾ ਤੇ ਮਯੰਕ ਅਗਰਵਾਲ ਸਲਾਮੀ ਜੋੜੀ ਦੇ ਤੌਰ 'ਤੇ ਮੈਦਾਨ ਆਏ।

ਸਵੱਛ ਭਾਰਤ ਮਿਸ਼ਨ 'ਚ ਹੋ ਸ਼ਾਮਲ

ਦੱਸ ਦੇਈਏ ਕਿ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਨੂੰ ਹੀ ਸਵੱਛ ਭਾਰਤ ਮਿਸ਼ਨ ਤੇ ਫਿਟ ਇੰਡੀਆ ਮੂਵਮੈਂਟ ਤੋਂ ਜੁੜਨ ਦਾ ਐਲਾਨ ਕੀਤਾ ਸੀ। ਕੋਚ ਸ਼ਾਸਤਰੀ ਨੇ ਕਿਹਾ ਸੀ ਕਿ ਭਾਰਤੀ ਟੀਮ ਸਵੱਛ ਭਾਰਤ ਮੁਹਿੰਮ ਤੇ ਫਿਟ ਇੰਡੀਆ ਮੂਵਮੈਂਟ ਨਾਲ ਹੈ ਤੁਸੀਂ ਵੀ ਘੱਟ ਤੋਂ ਘੱਟ ਦੋ-ਦੋ ਕਿਲੋਮੀਟਰ ਦੀ ਦੌੜ ਲਾਓ ਤੇ ਉਸ ਸਮੇਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਸੜਕ ਜਾਂ ਰਸਤੇ 'ਤੇ ਨਾ ਫੈਲਾਉਣ।

Posted By: Amita Verma