style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਨਿਊਜ਼ੀਲੈਂਡ ਖ਼ਿਲਾਫ਼ 18 ਜੂਨ ਤੋਂ ਸਾਊਥੈਂਪਟਨ ਵਿਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਭਾਰਤੀ ਟੀਮ ਨੇ ਗਰੁੱਪ 'ਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਟੀਮ ਤਿੰਨ ਜੂਨ ਨੂੰ ਇੰਗਲੈਂਡ ਪੁੱਜੀ ਸੀ। ਅਜੇ ਤਕ ਟੀਮ ਆਈਸੋਲੇਸ਼ਨ ਵਿਚ ਸੀ। ਹੁਣ ਛੋਟੇ-ਛੋਟੇ ਗਰੁੱਪਾਂ ਵਿਚ ਖਿਡਾਰੀ ਅਭਿਆਸ ਕਰ ਸਕਣਗੇ। ਇਸ ਦੌਰਾਨ ਵਿਰਾਟ ਕੋਹਲੀ ਨੇ ਸ਼ੁੱਭਮਨ ਗਿੱਲ ਤੇ ਚੇਤੇਸ਼ਵਰ ਪੁਜਾਰਾ ਨਾਲ ਫੋਟੋ ਇੰਟਰਨੈੱਟ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਸੂਰਜ ਮੁਸਕਰਾਹਟ ਲਿਆਉਂਦਾ ਹੈ। ਸਾਊਥੈਂਪਟਨ ਵਿਚ ਕੁਝ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ ਪਰ ਬੁੱਧਵਾਰ ਨੂੰ ਧੁੱਪ ਖਿੜੀ।