ਸਿਡਨੀ : ਆਸਟ੍ਰੇਲੀਆ ਵਿਚ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਸਿਡਨੀ ਕ੍ਰਿਕੇਟ ਮੈਦਾਨ ਵਿਚ ਹੀ ਡਾਂਸ ਦਾ ਹੁਨਰ ਦਿਖਾਇਆ। ਟੀਮ ਦੇ ਖਿਡਾਰੀ ਸਾਥੀ ਚੇਤੇਸ਼ਵਰ ਪੁਜਾਰਾ ਦੇ ਸਟਾਈਲ ਵਿਚ ਡਾਂਸ ਕਰਦੇ ਨਜ਼ਰ ਆਏ। ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਦੌਰਾਨ ਦਰਸ਼ਕਾਂ ਨੂੰ ਵੀ ਸਮਰਥਨ ਦੇਣ ਲਈ ਕਹਿ ਰਹੇ ਸਨ। ਜਦ ਟੀਮ ਦੇ ਸਪੈਸ਼ਲ ਡਾਂਸ ਬਾਰੇ ਕੋਹਲੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ 'ਪੁਜਾਰਾ ਡਾਂਸ' ਕੀਤਾ ਸੀ।