ਸਿਡਨੀ- ਭਾਰਤੀ ਟੀਮ ਨੂੰ ਚੌਥੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਭਾਰਤੀ ਟੀਮ ਕੋਲ ਮਜ਼ਬੂਤ ਟੈਸਟ ਇਲੈਵਨ ਨਹੀਂ ਹੈ ਕਿਉਂਕਿ ਤੀਸਰੇ ਟੈਸਟ ਮੈਚ ’ਚ ਖੇਡਣ ਵਾਲੇ ਜਸਪ੍ਰੀਤ ਬੰੁਮਰਾਹ, ਰਵਿੰਦਰ ਜਡੇਜ਼ਾ ਤੇ ਹਨੁਮਾ ਵਿਹਾਰੀ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਅਜਿਹੇ ’ਚ ਗੇਂਦਬਾਜ਼ੀ ਵਿਭਾਗ ਵਿਚ ਭਾਰਤ ਕੋਲ ਕੋਈ ਅਨੁਭਵੀ ਗੇਂਦਬਾਜ਼ ਨਹੀਂ ਹੈ।

ਭਾਰਤ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤੀਸਰਾ ਟੈਸਟ ਮੈਚ ਖੇਡਣ ਵਾਲੇ ਆਰ ਅਸ਼ਵਿਨ ਕਮਰ ਦਰਦ ਤੋਂ ਪਰੇਸ਼ਾਨ ਹਨ, ਜਦੋਂਕਿ ਪਹਿਲੇ ਦੋ ਟੈਸਟ ਮੈਚ ਖੇਡਣ ਵਾਲੇ ਮਯੰਕ ਅਗਰਵਾਲ ਨੂੰ ਨੈੱਟ ਅਭਿਆਸ ਦੌਰਾਨ ਸੱਟ ਲੱਗੀ ਹੈ। ਅਜਿਹੇ ’ਚ ਭਾਰਤੀ ਟੀਮ ਕੋਲ ਪਲੇਇੰਗ ਇਲੈਵਨ ਲਈ 11 ਖਿਡਾਰੀ 100 ਫ਼ੀਸਦੀ ਫਿੱਟ ਨਹੀਂ ਹੈ ਤੇ ਉਹ ਵੀ ਫਾਰਮ ’ਚ ਨਹੀਂ ਹਨ। ਜਸਪ੍ਰੀਤ ਬੰੁਮਰਾਹ ਪੇਟ ਦਰਦ ਤੋਂ ਪਰੇਸ਼ਾਨ ਹਨ।

ਪਲੇਇੰਗ ਇਲੈਵਨ ਲਈ 100 ਫ਼ੀਸਦੀ ਫਿੱਟ ਖਿਡਾਰੀ

ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕ ਰਹਾਣੇ, ਰਿਸ਼ਵ ਪੰਤ (ਵਿਕੇਟਕੀਪਰ), ਰਿਧੀਮਾਨ ਸਾਹਾ, ਪਿ੍ਰਥਵੀ ਸ਼ਾਅ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ ਤੇ ਟੀ ਨਟਰਾਜਨ।

Posted By: Harjinder Sodhi