ਜੇਐੱਨਐੱਨ, ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਐਡੀਸ਼ਨ 'ਚ ਹੁਣ ਤਕ ਦੀਆਂ ਸਭ ਤੋਂ ਬਿਹਤਰੀਨ ਪਾਰੀਆਂ 'ਚ ਇਕ ਰਾਇਲ ਚੈਲਿੰਰਜ਼ ਬੰਗਲੌਰ ਦੇ ਏਬੀ ਡਿਵੀਲੀਅਰਜ਼ ਦੇ ਨਾਂ ਰਹੀ ਹੈ। ਮਿਸਟਰ 360 ਦੇ ਨਾਂ ਨਾਲ ਮਸ਼ਹੂਰ ਇਸ ਦਿੱਗਜ਼ ਬੱਲੇਬਾਜ਼ ਨੇ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਸ਼ਾਨਦਾਰ ਪਾਰੀ ਖੇਡੀ। ਸਿਰਫ਼ 33 ਗੇਂਦਾਂ 'ਤੇ 73 ਦੌੜਾਂ ਦੀ ਤੂਫਾਨੀ ਪਾਰੀ ਨੂੰ ਜਿਸ ਨੇ ਵੀ ਦੇਖਿਆ, ਉਹ ਹੈਰਾਨ ਰਹਿ ਗਿਆ। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਾਂ ਡਿਵੀਲੀਅਰਜ਼ ਦੇ ਸੰਨਿਆਸ ਤੋੜ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਦੀ ਅਪੀਲ ਕਰ ਦਿੱਤੀ।

ਕੋਲਕਾਤਾ ਖ਼ਿਲਾਫ਼ ਸੋਮਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਬੰਗਲੌਰ ਦੀ ਟੀਮ ਨੇ 82 ਦੌੜਾਂ ਦੀ ਵੱਡੀ ਜਿੱਤ ਹਾਸਿਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਡਿਵੀਲੀਅਰਜ਼ ਦੀਆਂ ਤੂਫਾਨੀ 73 ਦੌੜਾਂ ਦੀ ਬਦੌਲਤ ਟੀਮ ਨੇ 194 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ, ਜਿਸ ਦੇ ਜਵਾਬ 'ਚ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਹੀ ਬਣਾ ਸਕੀ। ਡਿਵੀਲੀਅਰਜ਼ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕੋਚ ਸ਼ਾਸਤਰੀ ਨੇ ਟਵਿੱਟਰ 'ਤੇ ਏਬੀ ਦੀ ਜੰਮ ਕੇ ਤਾਰੀਫ਼ ਕੀਤੀ ਤੇ ਉਸ ਨੂੰ ਸੰਨਿਆਸ ਵਾਪਸ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਦੁਬਾਰਾ ਖੇਡਣ ਦੀ ਸਲਾਹ ਦਿੱਤੀ। ਹੁਣ ਤਾਂ ਸਭ ਨੂੰ ਸਮਝ ਆ ਗਈ ਹੋਵੇਗੀ। ਜੋ ਅਸੀਂ ਪਿਛਲੀ ਰਾਤ ਦੇਖਿਆ, ਉਹ ਹੈਰਾਨੀਜਨਕ ਸੀ ਤੇ ਇਹ ਅਹਿਸਾਸ ਤੋਂ ਬਿਲਕੁਲ ਪਹਿਲਾਂ ਜਿਹਾ ਹੀ ਹੈ।

ਸਾਲ 2018 'ਚ ਸਾਊਥ ਅਫ਼ਰੀਕਾ ਦੇ ਸਾਬਕਾ ਕਪਤਾਨ ਏਬੀ ਡਿਵੀਲੀਅਰਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਉਨ੍ਹਾਂ ਕਲੱਬ ਕ੍ਰਿਕਟ ਤੇ ਤਮਾਮ ਵਿਦੇਸ਼ੀ ਲੀਗ 'ਚ ਖੇਡਦੇ ਰਹਿਣ ਦਾ ਫ਼ੈਸਲਾ ਕੀਤਾ ਸੀ। ਕੋਲਕਾਤਾ ਖ਼ਿਲਾਫ਼ 33 ਗੇਂਦਾਂ 'ਤੇ 73 ਦੌੜਾਂ ਦੀ ਪਾਰੀ ਦੌਰਾਨ ਉਨ੍ਹਾਂ ਨੇ 5 ਚੌਕੇ ਤੇ 6 ਛੱਕੇ ਲਗਾਏ।

Posted By: Harjinder Sodhi