ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ੍ਰੀਲੰਕਾ ਦੌਰੇ ’ਤੇ ਜਾਣ ਵਾਲੀ 20 ਮੈਂਬਰੀ ਟੀਮ ਦਾ ਐਲਾਨ ਰਾਤ ਨੂੰ ਕੀਤਾ। ਇਸ ਦੌਰੇ ’ਤੇ ਟੀਮ ਇੰਡੀਆ ਟੀ 20 ਤੇ ਵਨਡੇ ਸੀਰੀਜ਼ ’ਚ ਖੇਡੇਗੀ। ਤਜ਼ਰਬੇਕਾਰ ਖਿਡਾਰੀ ਦੀ ਗੈਰਹਾਜ਼ਰੀ ’ਚ ਓਪਨਰ ਸ਼ਿਖਰ ਧਵਨ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਇੰਗਲੈਂਡ ਦੇ ਦੌਰੇ ’ਤੇ ਹੈ।

ਸ੍ਰੀਲੰਕਾ ਜਾਣ ਵਾਲੀ ਭਾਰਤੀ ਟੀਮ ਦਾ ਐਲਾਨ ਚੋਰੀ ਨਾਲ ਸ਼ੁੱਕਰਵਾਰ ਰਾਤ ਬੀਸੀਸੀਆਈ ਨੇ ਕਰ ਦਿੱਤੀ। ਚੋਣਕਾਰਾਂ ਨੇ ਬਿਨਾਂ ਕਿਸੇ ਵਰਚੁਅਲ ਪ੍ਰੈੱਸ ਕਾਨਫਰੰਸ ਦੇ ਹੀ ਟੀਮ ਦੀ ਚੋਣ ਕਰ ਲਈ ਹੈ। ਮੀਡੀਆ ਨੂੰ ਸ੍ਰੀਲੰਕਾ ਦੌਰੇ ’ਤੇ ਜਾਣ ਵਾਲੀ ਟੀਮ ਦੀ ਚੋਣ ਦੀ ਭਨਕ ਨਹੀਂ ਸੀ ਤੇ ਟੀਮ ਸਾਹਮਣੇ ਆ ਗਈ ਹੈ। ਇਸ ਦੌਰੇ ’ਤੇ ਭਾਰਤ ਨੂੰ 6 ਲਿਮਟਿਡ ਓਵਰ ਕ੍ਰਿਕਟ ਫਾਰਮੈਟ ਦੇ ਮੁਕਾਬਲੇ ’ਚ ਖੇਡਣਾ ਪਵੇਗਾ। ਇਹ ਸਾਰੇ ਮੁਕਾਬਲੇ ਕੋਲੰਬੋ ’ਚ ਖੇਡਿਆ ਜਾਵੇਗਾ।

ਸੋਮਵਾਰ ਨੂੰ ਸੀਰੀਜ਼ ਦਾ ਪੂਰਾ ਸ਼ਡਿਊਲ ਸਾਹਮਣੇ ਆਇਆ ਜਿਸ ’ਚ ਦੌਰੇ ’ਤੇ ਖੇਡੇ ਜਾਣ ਵਾਲੇ ਮੈਚ ਦੀ ਤਾਰੀਕ ਨੂੰ ਦੱਸਿਆ ਗਿਆ। ਟੀਮ ਨੂੰ ਇਸ ਦੌਰੇ ’ਤੇ ਪਹਿਲਾਂ ਮੇਜਬਾਨ ਟੀਮ ਦੇ ਨਾਲ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ’ਚ ਖੇਡਣਾ ਹੈ। ਇਹ ਮੁਕਾਬਲੇ 13 ਤੋਂ 18 ਜੁਲਾਈ ਦੌਰਾਨ ਖੇਡੇ ਜਾਣਗੇ। ਪਹਿਲਾਂ ਮੈਚ 13 ਤਾਰੀਕ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੁਕਾਬਲਾ 16 ਤੇ ਆਖਰੀ ਵਨਡੇ 18 ਜੁਲਾਈ ਨੂੰ ਖੇਡਿਆ ਜਾਵੇਗਾ।

ਸ੍ਰੀਲੰਕਾ ਖ਼ਿਲਾਫ਼ ਵਨ ਡੇ ਤੇ ਟੀ-20 ਸੀਰੀਜ਼ ਲਈ ਟੀਮ ਇੰਡੀਆ 'ਚ ਸ਼ਿਖਰ ਧਵਨ (ਕਪਤਾਨ), ਪਿ੍ਥਵੀ, ਦੇਵਦੱਤ, ਰਿਤੂਰਾਜ, ਸੂਰਿਆ ਕੁਮਾਰ, ਮਨੀਸ਼ ਪਾਂਡੇ, ਹਾਰਦਿਕ, ਨਿਤਿਸ਼, ਇਸ਼ਾਨ ਕਿਸ਼ਨ, ਸੰਜੂ, ਯੁਜਵਿੰਦਰ, ਰਾਹੁਲ ਚਾਹਰ, ਕ੍ਰਿਸ਼ਣੱਪਾ, ਕਰੁਣਾਲ, ਕੁਲਦੀਪ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉੱਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ ਤੇ ਚੇਤਨ ਸਕਾਰੀਆ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਇਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਨਜੀਤ ਸਿੰਘ ਨੈੱਟ ਗੇਂਦਬਾਜ਼ ਹੋਣਗੇ।

Posted By: Sarabjeet Kaur