ਨਵੀਂ ਦਿੱਲੀ, ਜੇਐੱਨਐੱਨ : ਬੰਗਲਾਦੇਸ਼ ਦੀ ਵਨ ਡੇ ਟੀਨ ਦੇ ਕਪਤਾਨ ਤਮੀਮ ਇਕਬਾਲ ਨੇ ਇਕ ਵੱਡਾ ਦਾਅਵਾ ਕੀਤਾ ਹੈ। ਤਮੀਮ ਇਕਬਾਲ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ 'ਚ ਉਨ੍ਹਾਂ ਦੀ ਜਾਨ ਲੇਫਟ ਆਰਮ ਸਪੀਨਰ ਤਈਜ਼ੂਲ ਇਸਲਾਮ ਦੀ ਵਜ੍ਹਾ ਨਾਲ ਬਚੀ ਸੀ, ਕਿਉਂਕਿ ਪਿਛਲੇ ਸਾਲ ਮਾਰਚ 'ਚ ਬੰਗਲਾਦੇਸ਼ ਦੇ ਖਿਡਾਰੀ ਨਿਊਜ਼ੀਲੈਂਡ 'ਚ ਉਸ ਚਰਚ 'ਚ ਪਹੁੰਚਣ ਵਾਲੇ ਸਨ, ਜਿੱਥੇ ਇਕ ਸ਼ਖਸ ਨੇ ਦਰਜਨਾਂ ਲੋਕਾਂ ਦੀ ਜਾਨ ਲੈ ਲਈ ਸੀ। ਤਮੀਮ ਇਕਬਾਲ ਨੇ ਕਿਹਾ ਹੈ ਜੇਕਰ ਅਸੀਂ ਦੋ ਮਿੰਟ ਵੀ ਪਹਿਲਾਂ ਪਹੁੰਚ ਜਾਂਦੇ ਤਾਂ ਸਾਡੀ ਜਾਨ ਚੱਲੀ ਜਾਣੀ ਸੀ।

ਤਮੀਮ ਇਕਬਾਲ ਨੇ ਕਿਹਾ ਕਿ ਤਈਜ਼ੂਲ ਇਸਲਾਮ ਤੇ ਮੁਸ਼ਾਫਿਕੁਰ ਰਹੀਮ ਜੇਕਰ ਫੁੱਟਬਾਲ ਨਹੀਂ ਖੇਡਦੇ ਤਾਂ ਸਾਡੀ ਜਾਨ ਚੱਲੀ ਜਾਣੀ ਸੀ। ਬੰਗਲਾਦੇਸ਼ ਦੀ ਟੀਮ ਦੇ ਜ਼ਿਆਦਾਤਰ ਖਿਡਾਰੀ ਉਸ ਖੌਫਨਾਕ ਅੱਤਵਾਦੀ ਹਮਲੇ ਤੋਂ ਸਿਰਫ 3 ਜਾਂ 4 ਮਿੰਟ ਦੀ ਦੂਰੀ 'ਤੇ ਸਨ, ਜਿਸ ਮਸਜਿਦ 'ਚ ਹਮਲਾ ਹੋਇਆ ਸੀ। ਸਾਰੇ ਖਿਡਾਰੀ ਜੁਮੇ ਦੀ ਨਮਾਜ਼ ਲਈ ਕ੍ਰਾਈਸਟ ਚਰਚ ਮਸਜਿਦ 'ਚ ਜਾ ਰਹੇ ਸਨ। ਤਮੀਮ ਇਕਬਾਲ ਨੇ ਗੱਲ ਟੈਸਟ ਕੈਪਟਨ ਮੋਮਿਨੂਲ ਹੱਕ, ਸੌਮਯ ਸਰਕਾਰ ਤੇ ਲਿਟਨ ਦਾਸ ਦੇ ਨਾਲ ਲਾਈਵ ਚੈਟ ਕਰਦੇ ਹੋਏ ਕਹੀ।

ਬੰਗਲਾਦੇਸ਼ ਦੀ ਵਨ ਡੇ ਟੀਮ ਦੇ ਕਪਤਾਲ ਤਮੀਮ ਇਕਬਾਲ ਨੇ ਕਿਹਾ, 'ਜੇਕਰ ਤਈਜ਼ੂਲ ਨਿਊਜ਼ੀਲੈਂਡ 'ਚ ਨਹੀਂ ਹੁੰਦਾ ਤੇ ਜੇਕਰ ਉਨ੍ਹਾਂ ਲੋਕਾਂ ਨੇ ਧੋਖਾ ਨਾ ਦਿੱਤਾ ਹੁੰਦਾ ਤਾਂ ਸਾਡੇ 'ਚੋਂ ਕੋਈ ਵੀ ਇੱਥੇ ਨਹੀਂ ਹੋਣਾ ਸੀ, ਲਿਟਨ ਦਾਲ ਨੂੰ ਛੱਡ ਕੇ, ਜਿਵੇਂ ਕਿ ਉਹ ਹੋਟਲ 'ਚ ਸੀ। ਮੈਂ ਇਹ ਨਿਊਜ਼ੀਲੈਂਡ 'ਚ ਹੋਏ ਹਮਲੇ ਦੇ ਬਾਰੇ ਕਹਿ ਰਿਹਾ ਹਾਂ। ਤਈਜ਼ੂਲ ਦੀ ਵੱਡੀ ਖਾਸੀਅਤ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਹਾਰ ਨਹੀਂ ਮੰਨਣਾ ਚਾਹੁੰਦਾ। ਆਮ ਤੌਰ 'ਤੇ ਜੋ ਹਮਲਾ ਨਿਊਜ਼ੀਲੈਂਡ 'ਚ ਹੋਇਆ ਸੀ।

ਉਨ੍ਹਾਂ ਨੇ ਕਿਹਾ, 'ਜੇਕਰ ਅਸੀਂ ਇਕ ਜਾਂ ਦੋ ਮਿੰਟ ਪਹਿਲਾਂ ਵੀ ਉੱਥੇ ਪਹੁੰਚ ਜਾਂਦੇ ਜਿੱਥੇ ਹਮਲਾ ਹੋਇਆ ਸੀ ਤਾਂ ਅਸੀਂ ਨਹੀਂ ਬਚ ਪਾਉਂਦੇ। ਇਸ ਲਈ, ਕਿਉਂਕਿ ਤਈਜ਼ੂਲ ਤੇ ਮੁਸ਼ਫਿਕੁਰ ਫੁੱਟਬਾਲ ਖੇਡਣ ਲੱਗ ਗਏ ਸਨ। ਅਸੀਂ ਉੱਥੇ ਤਿੰਨ ਤੋਂ 4 ਮਿੰਟ ਲੇਟ ਹੋ ਗਏ ਸਨ। ਜੇਕਰ ਤਈਜ਼ੂਲ ਤੁਸੀਂ ਉਸ ਦਿਨ ਨਾ ਖੇਡਦੇ ਤਾਂ ਅੱਜ ਅਸੀਂ ਜ਼ਿੰਦਾ ਨਹੀਂ ਹੋਣਾ ਸੀ।' ਉੱਥੇ ਸੌਮਯ ਸਰਕਾਰ ਨੇ ਕਿਹਾ ਕਿਹਾ ਕਿ ਉਹ ਟੀਮ ਜੋ ਸਾਰਿਆਂ ਨੂੰ ਬਚਾਉਣ ਲਈ ਉੱਥੇ ਸੀ, ਉਹ ਆਮ ਤੌਰ 'ਤੇ ਕਿਸੇ ਵੀ ਮਸਜਿਦ 'ਚ ਨਹੀਂ ਜਾਂਦੀ ਸੀ।

Posted By: Rajnish Kaur