style="text-align: justify;"> ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਾਬਕਾ ਹਰਫ਼ਨਮੌਲਾ ਯੁਵਰਾਜ ਸਿੰਘ ਨੇ ਬੁੱਧਵਾਰ ਨੂੰ ਸਟੂਅਰਟ ਬਰਾਡ ਦੀ ਸ਼ਲਾਘਾ ਕੀਤੀ ਜਦਕਿ 13 ਸਾਲ ਪਹਿਲਾਂ ਉਨ੍ਹਾਂ ਨੇ ਇਕ ਓਵਰ ਵਿਚ ਛੇ ਛੱਕੇ ਲਾ ਕੇ ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੇ ਕਰੀਅਰ ਨੂੰ ਲਗਭਗ ਖ਼ਤਮ ਕਰ ਦਿੱਤਾ ਸੀ। ਬਰਾਡ ਨੇ ਵੈਸਟਇੰਡੀਜ਼ ਖ਼ਿਲਾਫ਼ ਮਾਨਚੈਸਟਰ ਵਿਚ ਤੀਜੇ ਤੇ ਆਖ਼ਰੀ ਟੈਸਟ ਦੇ ਪੰਜਵੇਂ ਦਿਨ ਕ੍ਰੇਗ ਬ੍ਰੇਥਵੇਟ ਨੂੰ ਆਊਟ ਕਰ ਕੇ 501 ਟੈਸਟ ਵਿਕਟਾਂ ਹਾਸਲ ਕੀਤੀਆਂ ਸਨ।

ਯੁਵਰਾਜ ਨੇ ਟਵੀਟ ਕੀਤਾ ਕਿ ਮੈਨੂੰ ਯਕੀਨ ਹੈ ਕਿ ਮੈਂ ਜਦ ਵੀ ਸਟੂਅਰਟ ਬਰਾਡ ਬਾਰੇ ਲਿਖਾਂਗਾ ਤਾਂ ਲੋਕ ਇਸ ਨੂੰ ਛੇ ਛੱਕਿਆਂ ਨਾਲ ਨਹੀਂ ਜੋੜਨਗੇ। ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਸ ਦੀ ਸ਼ਲਾਘਾ ਕਰਨ ਜੋ ਉਸ ਨੇ ਹਾਸਲ ਕੀਤਾ ਹੈ। 500 ਟੈਸਟ ਵਿਕਟਾਂ ਹਾਸਲ ਕਰਨਾ ਮਜ਼ਾਕ ਨਹੀਂ ਹੈ। ਇਸ ਲਈ ਸਖ਼ਤ ਮਿਹਨਤ ਤੇ ਵਚਨਬੱਧਤਾ ਦੀ ਲੋੜ ਪੈਂਦੀ ਹੈ। ਬਰਾਡ ਤੁਸੀਂ ਦਿੱਗਜ ਹੋ। ਸਲਾਮ।