ਮੁੰਬਈ : ਨਿਊਜ਼ੀਲੈਂਡ ਦੌਰੇ ਲਈ 16 ਮੈਂਬਰੀ ਭਾਰਤੀ ਟੀ-20 ਟੀਮ ਦੀ ਚੋਣ ਕਰ ਲਈ ਗਈ ਹੈ। ਟੀਮ ਵਿਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ ਕਪਤਾਨ), ਕੇਐੱਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਕੁਲਦੀਪ ਯਾਦਵ, ਯੁਜਵਿੰਦਰ ਸਿੰਘ ਚਹਿਲ, ਮਨੀਸ਼ ਪਾਂਡੇ, ਸ਼ਿਵਮ ਦੂਬੇ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ ਤੇ ਮੁਹੰਮਦ ਸ਼ਮੀ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ 'ਚੋਂ ਸੰਜੂ ਸੈਮਸਨ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਹ ਦਿਲਚਸਪ ਹੈ ਕਿ ਟੈਸਟ ਤੇ ਵਨ ਡੇ ਟੀਮਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਹਾਰਦਿਕ ਪਾਂਡਿਆ ਦਾ ਫਿਟਨੈੱਸ ਟੈਸਟ 'ਚ ਨਾਕਾਮ ਹੋਣਾ ਹੈ।