ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਲੀਜੈਂਡਜ਼ ਲੀਗ ਕ੍ਰਿਕਟ (ਐੱਲਐੱਲਸੀ) ਵਿਚ ਭੀਲਵਾੜਾ ਕਿੰਗਜ਼ ਦੀ ਕਪਤਾਨੀ ਕਰ ਰਹੇ ਸਾਬਕਾ ਭਾਰਤੀ ਹਰਫ਼ਨਮੌਲਾ ਇਰਫਾਨ ਪਠਾਨ ਨੇ ਕਿਹਾ ਹੈ ਕਿ ਫਰੈਂਚਾਈਜ਼ੀ ਲੀਗ ਦਾ ਭਵਿੱਖ ਸੁਰੱਖਿਅਤ ਹੱਥਾਂ ਵਿਚ ਹੈ ਤੇ ਪੂਰੀ ਦੁਨੀਆ ਵਿਚ ਖੇਡੀਆਂ ਜਾ ਰਹੀਆਂ ਟੀ-20 ਲੀਗਾਂ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਮਹੱਤਵ 'ਤੇ ਕੋਈ ਅਸਰ ਨਹੀਂ ਪਵੇਗਾ।

ਟੀ-20 ਲੀਗਾਂ ਦੇ ਭਵਿੱਖ 'ਤੇ ਇਰਫਾਨ ਪਠਾਨ ਨੇ ਕਿਹਾ ਕਿ ਐੱਲਐੱਲਸੀ ਵਿਚ ਵੱਡੇ-ਵੱਡੇ ਗਰੁੱਪ ਜੁੜੇ ਹੋਏ ਹਨ। ਇਹ ਦੇਖਣਾ ਜ਼ਰੂਰੀ ਹੈ ਕਿ ਜੋ ਲੀਗਾਂ ਹੋ ਰਹੀਆਂ ਹੈ ਉਨ੍ਹਾਂ ਦੇ ਪਿੱਛੇ ਕੌਣ ਲੋਕ ਖੜ੍ਹੇ ਹਨ। ਸਾਡੇ ਦੇਸ਼ ਵਿਚ ਜਿਹੜੀਆਂ ਵੀ ਲੀਗਾਂ ਹੋ ਰਹੀਆਂ ਹਨ ਉਨ੍ਹਾਂ ਦੇ ਪਿੱਛੇ ਚੰਗੇ ਲੋਕ ਹਨ। ਐੱਲਐੱਲਸੀ ਵਿਚ ਅਡਾਨੀ, ਜੀਐੱਮਆਰ, ਮਨੀਪਾਲ ਤੇ ਭੀਲਵਾੜਾ ਗਰੁੱਪ ਦੀਆਂ ਟੀਮਾਂ ਹਨ। ਅਜਿਹੇ ਵੱਡੇ ਗਰੁੱਪ ਸਥਿਰਤਾ ਦਿੰਦੇ ਹਨ। ਇਸ ਹਿਸਾਬ ਨਾਲ ਦੇਖੀਏ ਤਾਂ ਇਨ੍ਹਾਂ ਲੀਗਾਂ ਦਾ ਭਵਿੱਖ ਚੰਗਾ ਹੈ।

Posted By: Gurinder Singh