ਅਲੂਰ : ਪੰਜਾਬ ਨੇ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ ਏ ਮੈਚ ਵਿਚ ਜੰਮੂ ਕਸ਼ਮੀਰ ਨੂੰ 10 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਜੰਮੂ ਕਸ਼ਮੀਰ ਨੇ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 139 ਦੌੜਾਂ ਬਣਾਈਆਂ। ਸਿਧਾਰਥ ਕੌਲ ਨੇ 33 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਪੰਜਾਬ ਨੇ 14.3 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਸਿਮਰਨ ਸਿੰਘ (ਅਜੇਤੂ 59) ਤੇ ਅਭਿਸ਼ੇਕ ਸ਼ਰਮਾ (ਅਜੇਤੂ 73) ਦੇ ਦਮ 'ਤੇ ਟੀਚਾ ਹਾਸਲ ਕਰ ਲਿਆ।