style="text-align: justify;"> ਸਿਡਨੀ (ਪੀਟੀਆਈ) : ਭਾਰਤੀ ਟੀਮ ਦੇ ਆਸਟ੍ਰੇਲਿਆਈ ਦੌਰੇ 'ਤੇ ਸਿਡਨੀ ਤੇ ਕੈਨਬਰਾ ਤਿੰਨ ਵਨ ਡੇ ਤੇ ਤਿੰਨ ਟੀ-20 ਮੁਕਾਬਲਿਆਂ ਦੀ ਮੇਜ਼ਬਾਨੀ ਕਰਨਗੇ। ਨਿਊ ਸਾਊਥ ਵੇਲਜ਼ ਸਰਕਾਰ ਨੇ ਮਹਿਮਾਨ ਟੀਮ ਨੂੰ ਕੁਆਰੰਟਾਈਨ ਦੌਰਾਨ ਟ੍ਰੇਨਿੰਗ ਦੀ ਇਜਾਜ਼ਤ ਦੇ ਦਿੱਤੀ ਹੈ।

ਵੀਰਵਾਰ ਨੂੰ ਨਿਊ ਸਾਊਥ ਵੇਲਜ਼ ਸਰਕਾਰ ਤੇ ਕ੍ਰਿਕਟ ਆਸਟ੍ਰੇਲੀਆ ਵਿਚਾਲੇ ਇਕ ਕਰਾਰ ਹੋਇਆ ਹੈ ਜਿਸ ਤਹਿਤ ਭਾਰਤ ਤੇ ਆਸਟ੍ਰੇਲੀਆ ਦੇ ਖਿਡਾਰੀ ਆਈਪੀਐੱਲ ਤੋਂ ਮੁੜਨ ਤੋਂ ਬਾਅਦ ਸਿਡਨੀ ਵਿਚ ਕੁਆਰੰਟਾਈਨ ਰਹਿੰਦੇ ਹੋਏ ਟ੍ਰੇਨਿੰਗ ਕਰਨਗੇ।

ਭਾਰਤੀ ਟੀਮ ਨੂੰ ਬਿ੍ਸਬੇਨ ਵਿਚ ਉਤਰਨਾ ਸੀ ਪਰ ਕਵੀਨਜ਼ਲੈਂਡ ਸੂਬੇ ਦੀਆਂ ਸਿਹਤ ਏਜੰਸੀਆਂ ਨੇ 14 ਦਿਨ ਦੇ ਕੁਆਰੰਟਾਈਨ ਸਮੇਂ ਦੌਰਾਨ ਭਾਰਤੀ ਟੀਮ ਨੂੰ ਟ੍ਰੇਨਿੰਗ ਦੀ ਇਜਾਜ਼ਤ ਨਹੀਂ ਦਿੱਤੀ ਸੀ। ਗ਼ਲਾਬੀ ਗੇਂਦ ਨਾਲ ਟੈਸਟ ਮੈਚ 17 ਤੋਂ 21 ਦਸੰਬਰ ਤਕ ਐਡੀਲੇਡ ਵਿਚ ਹੋਵੇਗਾ। ਉਥੇ 26 ਦਸੰਬਰ ਤੋਂ ਹੋਣ ਵਾਲਾ ਬਾਕਸਿੰਗ ਡੇ ਟੈਸਟ ਵੀ ਐਡੀਲੇਡ ਵਿਚ ਹੀ ਹੋ ਸਕਦਾ ਹੈ।