ਨਵੀਂ ਦਿੱਲੀ (ਪੀਟੀਆਈ) : ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਸਕਾਟ ਸਟੋਇਰਿਸ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਟੀਮ ਖ਼ਿਲਾਫ਼ ਡਬਲਯੂਟੀਸੀ ਫਾਈਨਲ ’ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਸਵਿੰਗ ਹੁੰਦੀ ਗੇਂਦ ਦਾ ਸਾਹਮਣਾ ਕਰਨ ’ਚ ਪਰੇਸ਼ਾਨੀ ਹੋ ਸਕਦੀ ਹੈ।

ਸਟੋਇਰਿਸ ਨੇ ਕਿਹਾ, ‘ਇਹ ਪਿੱਚ ’ਤੇ ਨਿਰਭਰ ਕਰਦਾ ਹੈ, ਮੈਨੂੰ ਲੱਗਦਾ ਹੈ ਕਿ ਜੇਕਰ ਗੇਂਦ ’ਚ ਮੂਵਮੈਂਟ ਹੁੰਦੀ ਹੈ ਤਾਂ ਰੋਹਿਤ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਰੀ ਦੀ ਸ਼ੁਰੂਆਤ ’ਚ ਰੋਹਿਤ ਦੇ ਪੈਰ ਕਾਫ਼ੀ ਨਹੀਂ ਚੱਲਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਵਿੰਗ ਹੁੰਦੀ ਗੇਂਦ ਉਨ੍ਹਾਂ ਲਈ ਸਮੱਸਿਆ ਹੋ ਸਕਦੀ ਹੈ।’ ਸਟੋਇਰਿਸ ਨੇ ਕਿਹਾ ਕਿ ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ ਅਤੇ ਉਸ ਵਿਚ ਨੀਲ ਵੈਗਨਰ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਤੇਜ਼ ਗੇਂਦਬਾਜ਼ੀ ਯੋਜਨਾ ’ਚ ਕੁਝ ਵੀ ਲੁਕਿਆ ਹੋਇਆ ਨਹੀਂ ਹੈ, ਟਿਮ ਸਾਊਥੀ ਅਤੇ ਟ੍ਰੈਂਟ ਬੋਲਡ ਨਾਲ ਕਾਇਲ ਜੈਮੀਸਨ ਜਾਂ ਕੋਲਿਨ ਡਿ ਗ੍ਰੈਂਡਹੋਮ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਉਣਗੇ ਅਤੇ ਇਹ ਨਵੀਂ ਗੇਂਦ ਨਾਲ 22ਵੇਂ ਤੋਂ 28ਵੇਂ ਓਵਰ ਤਕ ਗੇਂਦਬਾਜ਼ੀ ਕਰਨਗੇ। ਇਸ ਤੋਂ ਬਾਅਦ ਵੈਗਨਰ ਦੀ ਭੂਮਿਕਾ ਹੋਵੇਗੀ।

Posted By: Susheel Khanna