ਜੇਐਨਐਨ, ਨਵੀਂ ਦਿੱਲੀ : ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਪਾਕਿਸਤਾਨ ਖ਼ਿਲਾਫ਼ ਐਡੀਲੇਫ ਟੈਸਟ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਸਮਿਥ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 7 ਹਜ਼ਾਰ ਰਨ ਬਣਾਉਣ ਦਾ ਵਿਸ਼ਵ ਕੱਪ ਰਿਕਾਰਡ ਆਪਣੇ ਨਾਂ ਕਰ ਗਿਆ ਹੈ। ਮਹਿਜ਼ 126 ਪਾਰੀਆਂ ਵਿਚ ਉਨ੍ਹਾਂ ਨੇ ਇਹ ਕਮਾਲ ਕਰਦੇ ਹੋਏ ਸਚਿਨ ਤੇ ਵਿਰਾਟ ਵਰਗੇ ਦਿੱਗਜਾਂ ਨੂੰ ਪਿਛੇ ਛੱਡ ਦਿੱਤਾ ਹੈ।

ਆਸਟ੍ਰੇਲੀਆ ਤੇ ਪਾਕਿਸਤਾਨ ਖ਼ਿਲਾਫ਼ ਐਡੀਲੇਡ ਵਿਚ ਪਿੰਕ ਬਾਲ ਟੈਸਟ ਖੇਡਿਆ ਜਾ ਰਿਹਾ ਹੈ। ਮੈਚ ਵਿਚ ਦੂਸਰੇ ਦਿਨ ਸਟੀਵ ਨੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਤੇਜ਼ 7000 ਰਨ ਬਣਾਉਣ ਦਾ ਰਿਕਾਰਡ ਆਪਣੇ ਨਾਂ ਦਰਜ ਕੀਤਾ। ਉਨ੍ਹਾਂ ਨੇ 24ਵਾਂ ਰਨ ਪੂਰਾ ਕਰਦੇ ਹੀ ਇਹ ਰਿਕਾਰਡ ਬਣਾਇਆ। ਸਮਿਥ ਨੇ ਇੰਗਲੈਂਡ ਦੇ ਵਾਲਟਰ ਹਾਮੋਂਡ ਦੇ ਸਭ ਤੋਂ ਤੇਜ਼ 7000 ਰਨ ਪੂਰਾ ਕਰਨ ਦਾ ਰਿਕਾਰਡ ਤੋੜਿਆ। ਸਮਿਥ ਨੇ 126ਵੀਂ ਪਾਰੀ ਵਿਚ 7000 ਰਨ ਪੂਰੇ ਕੀਤੇ ਜਦਕਿ ਸਾਬਕਾ ਇੰਗਲਿਸ਼ ਬੱਲੇਬਾਜ਼ ਵਾਲਟਰ ਨੇ 131ਵੀਂ ਪਾਰੀ ਵਿਚ ਅਜਿਹਾ ਕੀਤਾ ਸੀ। ਸਹਿਵਾਗ ਨੇ 134ਵਂ ਪਾਰੀ, ਸਚਿਨ ਨੇ 136ਵੀਂ ਪਾਰੀ ਤੋਂ ਬਾਅਦ ਆਪਣੇ 7000 ਟੈਸਟ ਰਨ ਬਣਾਏ ਸਨ। ਵਿਰਾਟ ਕੋਹਲੀ ਨੇ ਅਜਿਹਾ ਕਰਨ ਵਿਚ 138 ਪਾਰੀਆਂ ਦਾ ਸਮਾਂ ਲੱਗਾ।

Posted By: Tejinder Thind