ਨਵੀਂ ਦਿੱਲੀ, ਜੇਐੱਨਐੱਨ : ਇੰਡੀਅਨ ਪ੍ਰੀਮੀਅਮ ਲੀਗ ਦੇ 13ਵੇਂ ਅਡੀਸ਼ਨ ਤੋਂ ਠੀਕ ਪਹਿਲਾਂ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਕੇ ਸਭ ਨੂੰ ਹੈਰਾਨ ਕਰਨ ਵਾਲੇ ਸੁਰੇਸ਼ ਰੈਨਾ ਨੇ ਯੂਏਈ 'ਚ ਹੋਣ ਵਾਲੇ ਟੂਰਨਾਮੈਂਟ 'ਚ ਨਾ ਖੇਡਣ ਦਾ ਫੈਸਲਾ ਕਰ ਸਭ ਨੂੰ ਹੈਰਾਨ ਕਰ ਦਿੱਤਾ। ਉਹ ਨਿੱਜੀ ਕਾਰਨਾਂ ਕਰ ਕੇ ਭਾਰਤ ਵਾਪਸ ਆ ਗਏ ਤੇ ਹੁਣ ਖੁਦ ਹੀ ਸੰਕੇਤ ਦਿੱਤਾ ਕਿ ਉਹ ਦੁਬਾਰਾ ਚੇਨੱਈ ਕਿੰਗਸ ਦੀ ਟੀਮ 'ਚ ਵਾਪਸੀ ਕਰ ਸਕਦੇ ਹਨ। ਸਾਬਕਾ ਭਾਰਤੀ ਵਿਕਟਕੀਪਰ ਦੀਪ ਦਾਸਗੁਪਤਾ ਨੂੰ ਵੀ ਭਰੋਸਾ ਹੈ ਕਿ ਰੈਨਾ ਦੀ ਆਈਪੀਐੱਲ 'ਚ ਵਾਪਸੀ ਹੋ ਸਕਦੀ ਹੈ।

ਚੇਨੱਈ ਦੀ ਟੀਮ ਵੱਲੋਂ ਹੁਣ ਤਕ ਸੁਰੇਸ਼ ਰੈਨਾ ਦੀ ਜਗ੍ਹਾ ਕਿਸੇ ਵੀ ਖ਼ਿਡਾਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਯੂਏਈ ਪਹੁੰਚਣ ਤੋਂ ਬਾਅਦ ਚੇਨੱਈ ਦੀ ਟੀਮ ਦੇ 13 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ ਤੇ ਜਿਸ ਤੋਂ ਬਾਅਦ ਹੀ ਰੈਨਾ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਲਿਆ ਸੀ। ਦੈਨਿਕ ਜਾਗਰਣ ਨਾਲ ਉਨ੍ਹਾਂ ਨੇ ਗੱਲਬਾਤ ਕਰ ਦੇ ਖ਼ੁਦ ਦੱਸਿਆ ਹੈ ਉਹ ਪਰਿਵਾਰ ਦੀ ਸੁਰੱਖਿਆ ਕਾਰਨ ਵਾਪਸ ਆ ਗਏ ਸੀ। ਉਨ੍ਹਾਂ ਦਾ ਕਹਿਣਾ ਸਾਫ ਸੀ ਕਿ 12 ਕਰੋੜ ਦੀ ਰਕਮ ਨੂੰ ਛੱਡਣ ਦਾ ਵੱਡਾ ਫੈਸਲਾ ਹੁੰਦਾ ਹੈ ਪਰ ਬੱਚਿਆਂ ਦੀ ਬਿਹਤਰੀ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ।

Posted By: Ravneet Kaur