ਨਵੀਂ ਦਿੱਲੀ, ਸਪੋਰਟਸ ਡੈਸਕ : ਸ਼ੇਰ-ਏ-ਬਾਂਗਲਾ ਨੈਸ਼ਨਲ ਸਟੇਡੀਅਮ ’ਚ ਐਤਵਾਰ ਨੂੰ ਜੋ ਕੁਝ ਹੋਇਆ, ਉਸ ਦੀ ਕੋਈ ਕਲਪਨਾ ਕਿਸੇ ਨੇ ਨਹੀਂ ਕੀਤੀ ਹੋਵੇਗੀ। ਪਹਿਲੇ ਵਨਡੇ ’ਚ ਇਕ ਵਿਕਟ ਦੀ ਹਾਰ ਤੋਂ ਬਾਅਦ ਦਿ ਗ੍ਰੇਟ ਸੁਨੀਲ ਗਾਵਸਕਰ ਨੇ ਦੱਸਿਆ, ਆਖ਼ਿਰ ਟੀਮ ਇੰਡੀਆ ਦੀ ਹਾਰ ਦਾ ਅਸਲ ਕਾਰਨ ਕੀ ਸੀ?

ਇਸ ਮੈਚ ’ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕੇਐੱਲ ਰਾਹੁਲ ਦੀ ਚਰਚਾ ਤਾਂ ਹੋ ਰਹੀ ਹੈ, ਪਰ ਉਸ ਦੀ ਬੱਲੇਬਾਜਜ਼ੀ ਕਾਰਨ ਨਹੀਂ ਸਗੋਂ ਉਸ ਨੇ ਬੰਗਲਾਦੇਸ਼ੀ ਬੱਲੇਬਾਜ਼ ਮਿਰਾਜ਼ ਦਾ ਜੋ ਕੈਚ ਛੱਡਿਆ, ਉਸ ਨੂੰ ਲੈ ਕੇ ਪ੍ਰਸ਼ੰਸਕ ਅਤੇ ਇੱਥੋਂ ਤੱਕ ਕਿ ਕਪਤਾਨ ਰੋਹਿਤ ਸ਼ਰਮਾ ਵੀ ਉਸ ਸਮੇਂ ਆਪਣੇ ਗੁੱਸੇ ’ਤੇ ਕਾਬੂ ਨਾ ਰੱਖ ਸਕੇ।

ਸੋਨੀ ਸਪੋਰਟਸ ਨੈੱਟਵਰਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਉਸ ਕੈਚ ਬਾਰੇ ਸੋਚ ਰਹੇ ਹਾਂ, ਕਿਉਂਕਿ ਇਹ ਆਖ਼ਰੀ ਵਿਕਟ ਸੀ ਅਤੇ ਮੈਚ ਉੱਥੇ ਹੀ ਖਤਮ ਹੋ ਸਕਦਾ ਸੀ ਪਰ ਹਕੀਕਤ ਇਹ ਹੈ ਕਿ ਭਾਰਤ ਨੇ 186 ਦੌੜਾਂ ਬਣਾਈਆਂ। ਮੈਨੂੰ ਲੱਗਦਾ ਹੈ ਕਿ ਇਸ ਬਾਰੇ ਸੋਚਣ ਦੀ ਲੋੜ ਹੈ।

ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਇਕ ਸਮੇਂ ਉਨ੍ਹਾਂ ਨੇ 136 ਦੌੜਾਂ ’ਤੇ 9 ਵਿਕਟਾਂ ਗੁਆ ਦਿੱਤੀਆਂ ਸਨ। ਫਿਰ ਹਸਨ ਨੇ ਆ ਕੇ ਕੁਝ ਬੋਲਡ ਸ਼ਾਟ ਖੇਡੇ। ਟੀਮ ਇੰਡੀਆ ਨੇ 70-80 ਦੌੜਾਂ ਘੱਟ ਬਣਾਈਆਂ ਸਨ, ਜੇਕਰ ਟੀਮ 250 ਦੌੜਾਂ ਬਣਾ ਲੈਂਦੀ ਤਾਂ ਮੈਚ ਵੱਖਰਾ ਹੋ ਸਕਦਾ ਸੀ। ਉਸ ਨੇ ਅੱਗੇ ਕਿਹਾ ਕਿ ਜੇ ਤੁਸੀਂ ਬੰਗਲਾਦੇਸ਼ ਵਰਗੀ ਟੀਮ ਦੇ ਸਾਹਮਣੇ 4 ਦੌੜਾਂ ਪ੍ਰਤੀ ਓਵਰ ਦਾ ਟੀਚਾ ਦਿੰਦੇ ਹੋ ਤਾਂ ਉਸ ’ਤੇ ਦਬਾਅ ਆਪਣੇ ਆਪ ਹੀ ਦੂਰ ਹੋ ਜਾਵੇਗਾ। ਉਹਨਾਂ ਲਈ ਇਸ਼ ਨੂੰ ਮੁਸ਼ਕਲ ਬਣਾਓ।

ਮੈਚ ਦੀ ਗੱਲ ਕਰੀਏ ਤਾਂ ਇਕ ਸਮੇਂ ਟੀਮ ਇੰਡੀਆ ਜਿੱਤ ਦੀ ਸਥਿਤੀ ਵਿਚ ਸੀ ਪਰ ਮੇਹਦੀ ਹਸਨ ਮਿਰਾਜ਼ ਅਤੇ ਮੁਸਤਫਿਜੁਰ ਰਹਿਮਾਨ ਨੇ ਆਖਰੀ ਵਿਕਟ ਲਈ ਰਿਕਾਰਡ 51 ਦੌੜਾਂ ਜੋੜ ਕੇ ਭਾਰਤ ਦੇ ਮੂੰਹੋਂ ਜਿੱਤ ਖੋਹ ਲਈ। ਸੀਰੀਜ਼ ਦਾ ਅਗਲਾ ਮੈਚ ਇਸ ਮੈਦਾਨ ’ਤੇ 7 ਦਸੰਬਰ ਨੂੰ ਖੇਡਿਆ ਜਾਵੇਗਾ। ਉਮੀਦ ਹੈ ਕਿ ਟੀਮ ਇੰਡੀਆ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਵਾਪਸੀ ਕਰੇਗੀ।

Posted By: Harjinder Sodhi