style="text-align: justify;"> ਨਵੀਂ ਦਿੱਲੀ (ਪੀਟੀਆਈ) : ਸਾਬਕਾ ਭਾਰਤੀ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਇਸ ਸਾਲ ਸਤੰਬਰ ਦੀ ਸ਼ੁਰੂਆਤ ਵਿਚ ਸ੍ਰੀਲੰਕਾ ਵਿਚ ਆਈਪੀਐੱਲ ਹੋ ਸਕਦਾ ਹੈ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਤੋਂ ਬਾਅਦ ਆਸਟ੍ਰੇਲੀਆ ਨੇ ਅਕਤੂਬਰ ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਸੰਭਾਵਨਾ ਮਜ਼ਬੂਤ ਕਰ ਲਈ ਹੈ।

ਗਾਵਸਕਰ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਸਰਕਾਰ ਐਲਾਨ ਕਰ ਚੁੱਕੀ ਹੈ ਕਿ ਖੇਡਾਂ ਵਿਚ 25 ਫ਼ੀਸਦੀ ਦਰਸ਼ਕ ਆ ਸਕਦੇ ਹਨ ਜਿਸ ਨਾਲ ਅਕਤੂਬਰ ਵਿਚ ਟੀ-20 ਵਿਸ਼ਵ ਕੱਪ ਹੋਣ ਦੀ ਸੰਭਾਵਨਾ ਆਈਪੀਐੱਲ ਤੋਂ ਜ਼ਿਆਦਾ ਲਗਦੀ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਸਤੰਬਰ ਵਿਚ ਸ੍ਰੀਲੰਕਾ ਜਾਂ ਯੂਏਈ ਵਿਚ ਛੋਟਾ ਆਈਪੀਐੱਲ ਹੋ ਸਕਦਾ ਹੈ। ਗਾਵਸਕਰ ਨੇ ਕਿਹਾ ਕਿ ਸਤੰਬਰ ਵਿਚ ਮਾਨਸੂਨ ਕਾਰਨ ਭਾਰਤ ਵਿਚ ਆਈਪੀਐੱਲ ਨਹੀਂ ਹੋ ਸਕਦਾ। ਸ੍ਰੀਲੰਕਾ ਵਿਚ ਸਤੰਬਰ ਦੀ ਸ਼ੁਰੂਆਤ ਵਿਚ ਇਹ ਸੰਭਵ ਹੈ।