ਮੋਹਾਲੀ (ਪੀਟੀਆਈ) : ਬੀਸੀਸੀਆਈ ਦੀ ਭਿ੍ਸ਼ਟਾਚਾਰ ਰੋਕੂ ਇਕਾਈ ਦੇ ਮੁਖੀ ਅਜੀਤ ਸਿੰਘ ਸ਼ੇਖਾਵਤ ਨੇ ਭਾਰਤੀ ਕ੍ਰਿਕਟ ਵਿਚ ਭਿ੍ਸ਼ਟਾਚਾਰ ਦੀ ਮੁਸ਼ਕਲ ਨਾਲ ਨਜਿੱਠਣ ਲਈ ਮੰਗਲਵਾਰ ਨੂੰ ਮੈਚ ਫਿਕਸਿੰਗ ਨਾਲ ਜੁੜੇ ਨਿਯਮ ਬਣਾਉਣ ਤੇ ਸੱਟੇਬਾਜ਼ੀ ਨੂੰ ਜਾਇਜ਼ ਕਰਨ ਦਾ ਸੁਝਾਅ ਦਿੱਤਾ। ਸ਼ੇਖਾਵਤ ਅਪ੍ਰਰੈਲ 2018 ਵਿਚ ਬੀਸੀਸੀਆਈ ਦੀ ਭਿ੍ਸ਼ਟਾਚਾਰ ਰੋਕੂ ਇਕਾਈ ਨਾਲ ਜੁੜਨ ਤੋਂ ਪਹਿਲਾਂ ਰਾਜਸਥਾਨ ਪੁਲਿਸ ਦੇ ਡਾਇਰੈਕਟਰ ਜਨਰਲ ਰਹਿ ਚੁੱਕੇ ਹਨ। ਪਿਛਲੇ ਇਕ ਸਾਲ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਕ੍ਰਿਕਟਰਾਂ ਸਮੇਤ 12 ਕ੍ਰਿਕਟਰਾਂ ਦੇ ਭਿ੍ਸ਼ਟ ਸੰਪਰਕ ਦੀ ਸ਼ਿਕਾਇਤ ਕਰਨ, ਸ਼ੱਕੀ ਸਰਗਰਮੀਆਂ ਕਾਰਨ ਤਾਮਿਲਨਾਡੂ ਪ੍ਰਰੀਮੀਅਰ ਲੀਗ ਦੇ ਸ਼ੱਕ ਦੇ ਘੇਰੇ ਵਿਚ ਆਉਣ ਤੇ ਇਕ ਮਹਿਲਾ ਕ੍ਰਿਕਟਰ ਨਾਲ ਸੱਟੇਬਾਜ਼ ਦੇ ਸੰਪਰਕ ਕਰਨ ਦੀ ਸ਼ਿਕਾਇਤ ਕਰਨ ਤੋਂ ਬਾਅਦ ਸ਼ੇਖਾਵਤ ਨੇ ਇਹ ਸੁਝਾਅ ਦਿੱਤੇ। ਇਸ ਸਾਲ ਮੁੰਬਈ, ਕਰਨਾਟਕ ਤੇ ਤਾਮਿਲਨਾਡੂ ਦੀਆਂ ਲੀਗਾਂ ਵਿਚ ਸਾਹਮਣੇ ਆਏ ਮਾਮਲਿਆਂ ਨੂੰ ਦੇਖਦੇ ਹੋਏ ਸ਼ੇਖਾਵਤ ਨੇ ਕਿਹਾ ਕਿ ਮੈਚ ਫਿਕਸਿੰਗ ਤੇ ਸਪਾਟ ਫਿਕਸਿੰਗ ਨੂੰ ਰੋਕਣਾ ਨਾਮੁਮਕਿਨ ਨਹੀਂ ਹੈ। ਇਸ ਖ਼ਿਲਾਫ਼ ਸਖ਼ਤ ਕਾਨੂੰਨ ਦੀ ਲੋੜ ਹੈ। ਸ਼ੇਖਾਵਤ ਨੇ ਕਿਹਾ ਕਿ ਖੇਡ ਵਿਚ ਭਿ੍ਸ਼ਟਾਚਾਰ ਰੋਕਣ ਦਾ ਇਕ ਹੋਰ ਤਰੀਕਾ ਸੱਟੇਬਾਜ਼ੀ ਨੂੰ ਜਾਇਜ਼ ਬਣਾਉਣਾ ਵੀ ਹੈ। ਇਸ ਨਾਲ ਸਰਕਾਰ ਨੂੰ ਮਾਲੀਆ ਮਿਲੇਗਾ।