style="text-align: justify;"> ਵੇਲਿੰਗਟਨ (ਪੀਟੀਆਈ) : ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਸੋਮਵਾਰ ਨੂੰ ਇਨ੍ਹਾਂ ਅਟਕਲਾਂ ਨੂੰ ਖਾਰਿਜ ਕੀਤਾ ਕਿ ਉਨ੍ਹਾਂ ਕੇਨ ਵਿਲੀਅਮਸਨ ਨੂੰ ਟੈਸਟ ਕਪਤਾਨੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸੱਚਾਈ ਨਹੀਂ ਹੈ ਤੇ ਕਪਤਾਨ ਨਾਲ ਉਨ੍ਹਆਂ ਦੇ ਰਿਸ਼ਤੇ ਮਜ਼ਬੂਤ ਹਨ। ਇਸ ਸਾਲ ਦੀ ਸ਼ੁਰੂਆਤ 'ਚ ਆਸਟ੍ਰੇਲੀਆ ਹੱਥੋਂ ਨਿਊਜ਼ੀਲੈਂਡ ਦੀ 0-3 ਦੀ ਹਾਰ ਤੋਂ ਬਾਅਦ ਇਸ ਤਰ੍ਹਾਂ ਦੀਆਂ ਅਟਕਲਾਂ ਸਾਹਮਣੇ ਆਈਆਂ ਸਨ ਕਿ ਸਟੀਡ ਨੇ ਟੈਸਟ ਕਪਤਾਨੀ ਲਈ ਵਿਲੀਅਮਸਨ ਦੀ ਬਜਾਏ ਖੱਬੇ ਹੱਥ ਦੇ ਬੱਲੇਬਾਜ਼ ਟਾਮ ਲਾਥਮ ਨੂੰ ਕਪਤਾਨੀ ਲਈ ਤਰਜੀਹ ਦਿੱਤੀ ਹੈ।

Posted By: Sunil Thapa