ਕੋਲੰਬੋ, ਪੀਟੀਆਈ : ਸ਼੍ਰੀਲੰਕਾ ਦੇ ਆਲਰਾਊਂਡਰ ਤੇ ਸਾਬਕਾ ਕਪਤਾਨ ਥਿਸਾਰਾ ਪਰੇਰਾ ਨੇ ਸੋਮਵਾਰ ਨੂੰ ਤਤਕਾਲ ਪ੍ਰਭਾਵ ਨਾਲ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਪਰੇਰਾ ਨੇ ਸ਼੍ਰੀਲੰਕਾ ਕ੍ਰਿਕਟ ਨੂੰ ਦਿੱਤੇ ਆਪਣੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਲਈ ਸਹੀ ਸਮਾਂ ਹੈ ਕਿ ਉਹ ਅੱਗੇ ਵਧਣ ਤੇ ਨੌਜਵਾਨ ਕਿ੍ਰਕਟਰਜ਼ ਲਈ ਮਾਰਗਦਰਸ਼ਨ ਦਾ ਕੰਮ ਕਰਨ। 32 ਸਾਲਾ ਆਲਰਾਊਂਡਰ ਨੇ ਛੇ ਟੈਸਟ, 166 ਵਨਡੇ ਤੇ 84 ਟੀ 20 ਵਿਚ ਸ਼੍ਰੀਲੰਕਾ ਦੀ ਨੁਮਾਇੰਦਗੀ ਕੀਤੀ ਹੈ। ਹਾਲਾਂਕਿ ਉਹ ਦੁਨੀਆ ਭਰ ਵਿਚ ਫ੍ਰੈਂਚਾਇਜ਼ੀ ਕ੍ਰਿਕਟ ਖੇਡਦੇ ਰਹਿਣਗੇ।

ਉਹ ਸ਼੍ਰੀਲੰਕਾ ਪ੍ਰੀਮੀਅਰ ਲੀਗ ਵਿਚ ਜਾਫਨਾ ਸਟੇਲੀਅੰਸ ਲਈ ਖੇਡਦੇ ਰਹਿਣਗੇ। ਪਰੇਰਾ ਨੇ ਆਪਣੇ ਕ੍ਰਿਕਟ ਕਰੀਅਰ ਵਿਚ 6 ਟੈਸਟ ਖੇਡੇ, ਜਿਸ ਵਿਚ 203 ਦੌੜਾਂ ਬਣਾਈਆਂ ਤੇ 11 ਵਿਕਟ ਵੀ ਲਏ। ਲੈਫਟੀ ਬੱਲੇਬਾਜ਼ ਨੂੰ ਵ੍ਹਾਈਟ- ਬਾਲ ਫਾਰਮੇੇਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 166 ਵਨਡੇ ਮੈਚਾਂ ਵਿਚ ਸ਼੍ਰੀਲੰਕਾ ਦੀ ਨੁਮਾਇੰਦਗੀ ਕੀਤੀ ਤੇ 2,338 ਦੌੜਾਂ ਬਣਾਈਆਂ। ਵਨਡੇ ਵਿਚ ਉਨ੍ਹਾਂ ਨੇ 175 ਵਿਕਟ ਵੀ ਲਏ। ਟੀ-20 ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1,204 ਦੌੜਾਂ ਬਣਾਈਆਂ ਤੇ 51 ਵਿਕਟ ਲਏ। ਉਹ 2016 ਤਕ ਇੰਡੀਅਨ ਪ੍ਰੀਮੀਅਰ ਲੀਗ ਦਾ ਵੀ ਹਿੱਸਾ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਚੇਨੱਈ ਸੁਪਰ ਕਿੰਗਜ਼, ਕੋਚੀ ਟਸਕਰਜ਼ ਕੇਰਲ, ਪੰਜਾਬ ਕਿੰਗਜ਼ ਮੁੰਬਈ ਇੰਡੀਅਨਜ਼, ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਈਜ਼ਿੰਗ ਪੁਣੇ

ਸੁਪਰਜੁਆਇੰਟਸ ਦੀ ਨੁਮਾਇੰਦਗੀ ਕੀਤੀ।

Posted By: Sunil Thapa