ਰਾਵਲਪਿੰਡੀ (ਪੀਟੀਆਈ) : 10 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਪਾਕਿਸਤਾਨ ਦੀ ਧਰਤੀ 'ਤੇ ਕ੍ਰਿਕਟ ਦੀ ਵਾਪਸੀ ਹੋਈ ਹਾਲਾਂਕਿ ਖ਼ਰਾਬ ਰੋਸ਼ਨੀ ਕਾਰਨ ਪਹਿਲੇ ਦਿਨ ਦੀ ਖੇਡ ਸਮੇਂ ਤੋਂ ਪਹਿਲਾਂ ਰੋਕਣੀ ਪਈ। ਪਹਿਲੇ ਦਿਨ ਦੀ ਖੇਡ ਵਿਚ ਮੇਜ਼ਬਾਨ ਪਾਕਿਸਤਾਨ ਦਾ ਦਬਦਬਾ ਰਿਹਾ ਤੇ ਉਸ ਨੇ 68.1 ਓਵਰਾਂ ਦੀ ਖੇਡ ਵਿਚ ਮਹਿਮਾਨ ਸ੍ਰੀਲੰਕਾਈ ਟੀਮ ਦੀਆਂ 202 ਦੌੜਾਂ 'ਤੇ ਹੀ ਪੰਜ ਵਿਕਟਾਂ ਹਾਸਲ ਕਰ ਲਈਆਂ। ਦਿਨ ਦੀ ਖੇਡ ਸਮਾਪਤ ਹੋਣ ਸਮੇਂ ਧਨੰਜੇ ਡਿਸਿਲਵਾ (ਅਜੇਤੂ 38) ਤੇ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ (ਅਜੇਤੂ 11) ਕ੍ਰੀਜ਼ 'ਤੇ ਮੌਜੂਦ ਸਨ। ਸ੍ਰੀਲੰਕਾ ਵੱਲੋਂ ਦਿਮੁਥ ਕਰੁਣਾਰਤਨੇ ਨੇ 59 ਤੋ ਓਸ਼ਾਡਾ ਫਰਨਾਂਡੋ ਨੇ 40 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਨੇ 51 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।