ਕੋਲੰਬੋ (ਪੀਟੀਆਈ) : ਦਿੱਗਜ ਸਪਿੰਨਰ ਮੁਥਈਆ ਮੁਰਲੀਧਰਨ ਦਾ ਮੰਨਣਾ ਹੈ ਕਿ ਸ੍ਰੀਲੰਕਾ ਦੀ ਮੌਜੂਦਾ ਕ੍ਰਿਕਟ ਟੀਮ ਪਿਛਲੇ ਕੁਝ ਸਾਲਾਂ 'ਚ ਭੁੱਲ ਗਈ ਹੈ ਕਿ ਜਿੱਤ ਕਿਵੇਂ ਦਰਜ ਕੀਤੀ ਜਾਂਦੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੇਸ਼ ਵਿਚ ਇਸ ਸਮੇਂ ਖੇਡ ਮੁਸ਼ਕਲ ਹਾਲਾਤ 'ਚੋਂ ਗੁਜ਼ਰ ਰਿਹਾ ਹੈ। ਮੁਰਲੀਧਰਨ ਨੇ ਈਐੱਸਪੀਐੱਨ ਕ੍ਰਿਕਇਨਫੋ ਨੂੰ ਕਿਹਾ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਸ੍ਰੀਲੰਕਾ ਦੀ ਟੀਮ ਜਿੱਤਣ ਦਾ ਤਰੀਕਾ ਭੁੱਲ ਗਈ ਹੈ। ਪਿਛਲੇ ਇੰਨੇ ਸਾਲਾਂ ਵਿਚ ਉਹ ਭੱਲ ਗਏ ਹਨ ਕਿ ਜਿੱਤ ਕਿਵੇਂ ਦਰਜ ਕੀਤੀ ਜਾਂਦੀ ਹੈ। ਇਹ ਉਨ੍ਹਾਂ ਲਈ ਮੁਸ਼ਕਲ ਸਮਾਂ ਹੈ।