ਜੇਐੱਨਐੱਨ, ਨਵੀਂ ਦਿੱਲੀ : ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਦੀ 24 ਮਾਰਚ ਦੀ 10 ਵਜੇ ਤਕ ਦੀ ਰਿਪੋਰਟ ਮੁਤਾਬਿਕ ਸ੍ਰੀਲੰਕਾ 'ਚ ਕਰੀਬ 100 ਲੋਕਾਂ ਨੂੰ ਕੋਰੋਨਾ ਵਾਇਰਸ ਟੈਸਟ 'ਚ ਪੌਜ਼ਿਟਿਵ ਪਾਇਆ ਗਿਆ ਹੈ। ਸ੍ਰੀਲੰਕਾ ਵਰਗੇ ਛੋਟੇ, ਪਰ ਘਨੀ ਆਬਾਦੀ ਵਾਲੇ ਦੇਸ਼ 'ਚ 100 ਦੇ ਕਰੀਬ ਲੋਕ ਕੋਰੋਨਾ ਤੋਂ ਸੰਕ੍ਰਮਿਤ ਪਾਏ ਗਏ ਹਨ। ਅਜਿਹੇ 'ਚ ਦੇਸ਼ ਦੀ ਮਦਦ ਕਰਨ ਤੇ ਕੋਰੋਨਾ ਵਾਇਰਸ ਤੋਂ ਲੜਨ ਲਈ ਸ੍ਰੀਲੰਕਾ ਕ੍ਰਿਕਟ ਬੋਰਡ ਵੀ ਅੱਗੇ ਪਾਇਆ ਗਿਆ ਹੈ।

ਸ੍ਰੀਲੰਕਾ ਕ੍ਰਿਕਟ ਬੋਰਡ ਨੇ Coronavirus Crisis ਨੂੰ ਦੇਖਦਿਆਂ ਦੇਸ਼ ਨੂੰ 25 ਮਿਲਿਅਨ ਸ੍ਰੀਲੰਕਾ ਨੇ ਰੁਪਏ ਦੀ ਮਦਦ ਕੀਤੀ ਹੈ, ਜੋ ਭਾਰਤੀ ਰੁਪਇਆਂ ਦੇ ਹਿਸਾਬ ਤੋਂ ਕਰੀਬ 1 ਕਰੋੜ ਰੁਪਏ ਹੈ। ਸ੍ਰੀਲੰਕਾ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਰਕਮ ਨੂੰ ਡੋਨੇਟ ਕਰ ਰਹੇ ਹਨ। SLC ਨੇ ਲਿਖਿਆ ਹੈ, 'ਸ੍ਰੀਲੰਕਾ ਕ੍ਰਿਕਟ ਨੇ ਸਰਕਾਰ ਨੂੰ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ LKR 25 million ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।'

ਸ੍ਰੀਲੰਕਾ ਕ੍ਰਿਕਟ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪ੍ਰੈੱਸ ਨੂੰ ਰਿਲੀਜ਼ ਨੂੰ ਵੀ ਅਟੈਚ ਕੀਤਾ ਹੈ ਤੇ ਸਾਰੀ ਜਾਣਕਾਰੀ ਦੇਸ਼ ਦੇ ਬਾਰੇ 'ਚ ਦੱਸੀ ਹੈ। ਪ੍ਰੈੱਸ ਰਿਲੀਜ਼ ਮੁਤਾਬਿਕ, ਇਸ ਰਕਮ ਨੂੰ ਸਰਕਾਰ ਸਿੱਧੇ ਮੁਹਈਆ ਕਰਵਾ ਦਿੱਤਾ ਹੈ। ਇਸ ਰਕਮ ਨੂੰ ਸਰਕਾਰ ਦੇਸ਼ 'ਚ ਸਿਹਤ 'ਤੇ ਖਰਚ ਕਰੇਗੀ ਤੇ ਜੋ ਲੋਕ ਕੋਰੋਨਾ ਵਾਇਰਸ ਤੋਂ ਲੜ ਰਹੇ ਹਨ ਉਨ੍ਹਾਂ ਦੇ ਇਲਾਜ 'ਚ ਲਗਾਏਗੀ।

Posted By: Amita Verma