ਜੇਐੱਨਐੱਨ, ਨਵੀੰ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਐੱਸ ਸ਼੍ਰੀਸੰਤ ਦੀ ਪ੍ਰਤੀਯੋਗੀ ਕ੍ਰਿਕਟ ’ਚ 7 ਸਾਲ ਬਾਅਦ ਵਾਪਸੀ ਹੋਈ। ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ 2021 ’ਚ ਉਹ ਆਪਣੀ ਘਰੇਲੂ ਟੀਮ ਕੇਰਲ ਦਾ ਅਗਵਾਈ ਕਰਦੇ ਨਜ਼ਰ ਆਏ। ਉਨ੍ਹਾਂ ਨੇ ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਪੁਡੂਚੇਰੀ ਖ਼ਿਲਾਫ਼ ਖੇਡਿਆ। ਇਸ ਮੁਕਾਬਲੇ ’ਚ ਪੁਡੂਚੇਰੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪੁਡੂਚੇਰੀ ਖ਼ਿਲਾਫ਼ ਐੱਸ ਸ਼੍ਰੀਸੰਤ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਆਪਣਾ ਸਪੇਲ ਪੂਰਾ ਹੋਣ ਤੋਂ ਬਾਅਦ ਉਹ ਇਮੋਸ਼ਨਲ ਨਜ਼ਰ ਆਏ ਅਤੇ ਪਿਚ ਨੂੰ ਹੱਥ ਜੋੜਦੇ ਨਜ਼ਰ ਆਏ।

ਸੱਤ ਸਾਲ ਤੋਂ ਬਾਅਦ ਜਿਸ ਤਰ੍ਹਾਂ ਨਾਲ ਸ਼੍ਰੀਸੰਤ ਨੇ ਵਾਪਸੀ ਕੀਤੀ ਉਹ ਸ਼ਾਨਦਾਰ ਰਿਹਾ ਅਤੇ ਉਨ੍ਹਾਂ ਨੇ ਆਪਣੇ 4 ਓਵਰ ਦੇ ਸਪੇਲ ’ਚ 29 ਰਨ ਦਿੱਤੇ ਅਤੇ ਇਕ ਵਿਕੇਟ ਹਾਸਿਲ ਕੀਤਾ। ਉਨ੍ਹਾਂ ਨੇ ਪੁਡੂਚੇਰੀ ਦੇ ਓਪਨਰ ਬੱਲੇਬਾਜ਼ ਫਾਬਿਦ ਅਹਿਮਦ ਨੂੰ 10 ਰਨਾਂ ’ਤੇ ਆਊਟ ਕੀਤਾ। ਇਸ ਮੈਚ ’ਚ ਪੁਡੂਚੇਰੀ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ’ਚ 6 ਵਿਕੇਟ ’ਤੇ 138 ਰਨ ਬਣਾਏ। ਇਸਦੇ ਜਵਾਬ ’ਚ ਕੇਰਲ ਦੀ ਟੀਮ ਨੇ 18.2 ਓਵਰ ’ਚ 4 ਵਿਕੇਟ ’ਤੇ 139 ਰਨ ਬਣਾ ਕੇ ਮੈਚ 6 ਵਿਕੇਟ ਨਾਲ ਜਿੱਤ ਲਿਆ।

ਸੋਮਵਾਰ ਨੂੰ ਖੇਡੇ ਗਏ ਇਸ ਮੈਚ ’ਚ ਕੇਰਲ ਵਲੋਂ ਓਪਨਰ ਰਾਬਿਨ ਓਥੱਪਾ ਨੇ 21 ਰਨ, ਮੁ. ਅਜਹਰੁਦੀਨ ਨੇ 30 ਰਨ, ਕਪਤਾਨ ਸੰਜੂ ਸੈਮਸਨ ਨੇ 32 ਰਨ ਬਣਾ ਕੇ ਟੀਮ ਦੀ ਜਿੱਤ ’ਚ ਵੱਡੀ ਭੂਮਿਕਾ ਨਿਭਾਈ। ਉਥੇ ਹੀ ਜਿੱਤ ਤੋਂ ਬਾਅਦ ਸ਼੍ਰੀਸੰਤ ਨੇ ਟਵੀਟ ਕਰਦੇ ਹੋਏ ਫੈਨਜ਼ ਦਾ ਸ਼ੁਕਰੀਆ ਅਦਾ ਕੀਤਾ।

Posted By: Ramanjit Kaur