ਨਵੀਂ ਦਿੱਲੀ : 20 ਓਵਰਾਂ ਦਾ ਖੇਡ ਖਤਮ ਹੋ ਚੁੱਕਾ ਹੈ। ਰਾਜਸਥਾਨ ਦੀ ਬੱਲੇਬਾਜ਼ੀ ਇਸ ਵਾਰ ਕੋਈ ਜ਼ਿਆਦਾ ਜੌਹਰ ਨਹੀਂ ਦਿਖਾ ਪਾਈ। ਹਾਲਾਂਕਿ ਦਿੱਲੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਰਾਜਸਥਾਨ ਨੂੰ ਜ਼ਿਆਦਾ ਵੱਡਾ ਮੁਕਾਮ ਹਾਸਲ ਨਹੀਂ ਕਰਨ ਦਿੱਤਾ। ਰਾਜਸਥਾਨ 20 ਓਵਰਾਂ 'ਚ ਸਿਰਫ 115 ਦੌੜਾਂ ਹੀ ਬਣਾ ਪਾਈ ਹੈ ਤੇ ਹੁਣ ਦਿੱਲੀ ਨੂੰ ਜਿੱਤਣ ਲਈ 116 ਦੌੜਾਂ ਦੀ ਜ਼ਰੂਰਤ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਾਜਸਥਾਨ ਇਸ ਮੈਚ 'ਚ ਆਪਣੀ ਜਿੱਤ ਦਰਜ ਕਰਨ ਲਈ ਬੱਲੇਬਾਜ਼ੀ ਵਾਂਗ ਗੇਂਦਬਾਜ਼ੀ ਵੀ ਢਿੱਲੀ ਕਰਦੀ ਹੈ ਜਾਂ ਦਿੱਲੀ ਦੀ ਤਰ੍ਹਾਂ ਸ਼ਾਨਦਾਰ ਪੇਸ਼ਕਾਰੀ ਦੇਵੇਗੀ। 19 ਓਵਰਾਂ ਦਾ ਖੇਡ ਖਤਮ ਹੋ ਚੁੱਕਾ ਹੈ। ਇਸ ਸਮੇਂ ਰਾਜਸਥਾਨ ਦਾ ਸਕੋਰ 8 ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਹੈ। 18 ਓਵਰਾਂ ਦਾ ਖੇਡ ਖਤਮ ਹੋ ਚੁੱਕਾ ਹੈ। ਰਾਜਸਥਾਨ ਦਾ ਪਾਰੀ ਲਗਾਤਾਰ ਲੜਖੜਾ ਰਹੀ ਹੈ। ਰਾਜਸਥਾਨ ਦਾ ਸਕੋਰ ਇਸ ਸਮੇਂ 8 ਵਿਕਟਾਂ ਦੇ ਨੁਕਸਾਨ 'ਤੇ 97 ਦੌੜਾਂ ਹੈ। ਕੀਮੋ ਦੇ 17 ਓਵਰ 'ਚ ਸੋਢੀ ਨੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਮਿਸ਼ਰਾ ਹੱਥੋਂ ਕੈਚ ਆਊਟ ਹੋ ਗਏ।


ਈਪੀਐੱਲ 2019 ਦੇ ਅਹਿਮ ਮੁਕਾਬਲੇ 'ਚ ਰਾਜਸਥਾਨ ਰਾਇਲਸ ਦੀ ਦਿੱਲੀ ਕੈਪੀਟਲਸ ਦੇ ਖਿਲਾਫ ਪਾਰੀ ਲੜਖੜਾ ਗਈ ਹੈ। ਈਸ਼ਾਂਤ ਸ਼ਰਮਾ ਦੀ ਘਾਤਕ ਗੇਂਦਬਾਜ਼ੀ ਨਾਲ ਰਾਜਸਥਾਨ ਦੀ ਪਾਰੀ ਲੜਖੜਾ ਗਈ। 17 ਓਵਰਾਂ ਦੇ ਖੇਡ ਖਤਮ ਹੋਣ ਤੋਂ ਬਾਅਦ ਰਾਜਸਥਾਨ ਦਾ ਸਕੋਰ 7 ਵਿਕਟਾਂ ਦੇ ਨੁਕਸਾਨ 'ਤੇ 95 ਦੌੜਾਂ ਹੈ।

ਈਸ਼ਾਂਤ ਨੇ ਸੱਭ ਤੋਂ ਪਹਿਲਾਂ ਕਪਤਾਨ ਰਾਹਣੇ ਨੂੰ ਆਊਟ ਕੀਤਾ। ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਗੇਂਦ ਨੇ ਰਹਾਣੇ ਦੇ ਬੱਲੇ ਦਾ ਟਾਪ ਐੱਜ ਲਿਆ ਤੇ ਧਵਨ ਨੇ ਸ਼ਾਨਦਾਰ ਕੈਚ ਫੜੀ। ਇਸ ਤੋਂ ਬਾਅਦ ਈਸ਼ਾਂਤ ਨੇ ਲਿਯਾਮ ਲਿਵਿੰਗਸਟੋਨ (14 ਦੌੜਾਂ) ਨੂੰ ਬੋਲਡ ਕਰ ਕੇ ਆਪਣੀ ਟੀਮ ਨੂੰ ਦੂਸਰੀ ਸਫਲਤਾ ਦਿਵਾਈ। ਕਾਜਸਥਾਨ ਦੀ ਪਰੇਸ਼ਾਨੀ ਇਥੇ ਹੀ ਖਤਮ ਨਹੀਂ ਹੋਈ। ਸੰਜੂ ਸੈਮਸਨ 5 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਫਿਰ ਈਸ਼ਾਂਤ ਨੇ ਮਹਿਪਾਲ ਲੋਮਰੋਰ ਦਾ ਵਿਕਟ ਲੈ ਕੇ ਰਾਜਸਥਾਨ ਨੂੰ ਚੌਤਾ ਝਟਕਾ ਦਿੱਤਾ ਤੇ ਆਪਣੀ ਤੀਸਰੀ ਵਿਕਟ ਹਾਸਲ ਕੀਤੀ।

8 ਓਵਰਾਂ 'ਚ ਰਾਜਸਥਾਨ ਦਾ ਸਕੋਰ 4 ਵਿਕਟਾਂ ਦੇ ਨੁਕਸਾਨ 'ਤੇ 44 ਦੌੜਾਂ ਹੈ। ਇਸ ਤੋਂ ਪਹਿਲਾਂ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਮੈਚ ਦੇ ਜ਼ਰੀਏ ਰਾਜਸਥਾਨ ਰਾਇਲਸ ਦੀ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਬਣੀਆਂ ਰਹਿਣਗੀਆਂ। ਉਥੇ ਹੀ ਦਿੱਲੀ ਆਪਣੀ ਜਗ੍ਹਾ ਹੋਰ ਮਜ਼ਬੂਤ ਬਣਾਵੇਗੀ ਤਾਂ ਕਿ ਨਾਕਆਊਟ 'ਚ ਚੰਗਾ ਪੂਲ ਮਿਲੇ।

ਰਾਜਸਥਾਨ ਦੇ 13 ਮੈਚਾਂ 'ਚੋਂ 11 ਅੰਕ ਹਨ ਤੇ ਨਾਕਆਊਟ ਸਟੇਜ 'ਚ ਪਹੁੰਚਣ ਲਈ ਉਸ ਨੂੰ ਇਹ ਆਪਣਾ ਅੰਤਿਮ ਮੈਚ ਹਰ ਹਾਲ 'ਚ ਜਿੱਤਣਾ ਪਵੇਗਾ। ਰਾਜਸਥਾਨ ਤਾਂ ਹੀ ਅੱਗੇ ਵਧ ਸਕਦਾ ਹੈ ਜਦੋਂ ਸਨਰਾਈਜਰਜ਼ ਹੈਦਰਾਬਾਦ ਨੂੰ ਆਪਣੇ ਅੰਤਿਮ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੌਰ ਤੋਂ ਹਾਰ ਮਿਲੇ ਤੇ ਮੁੰਬਈ ਇੰਡੀਅਨਸ ਐਤਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ ਨੂੰ ਹਰਾ ਦਵੇ। ਦਿੱਲੀ ਦੇ 13 ਮੈਚਾਂ ਚੋਂ 16 ਅੰਕ ਹਨ ਤੇ ਉਹ ਇਸ ਮੈਚ ਨੂੰ ਜਿੱਤ ਕੇ ਬਾਕੀ ਦੋ ਟੀਮਾਂ 'ਚ ਆਪਣੀ ਜਗ੍ਹਾ ਬਣਾਉਣ ਦੀਆਂ ਉਮੀਦਾਂ ਕਰੇਗਾ।

ਟੀਮਾਂ : ਦਿੱਲੀ ਕੈਪੀਟਲਸ : ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼੍ਰੇਅਸ ਅਈਅਰ, ਕੋਲਿਨ ਇਨਗ੍ਰਾਮ, ਰਿਸ਼ਭ ਪੰਤ, ਸ਼ੈਫਰਿਨ ਰਦਰਫੋਰਡ, ਕੀਮੋ ਪਾਲ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਟ੍ਰੈਂਟ ਬੋਲਟ, ਈਸ਼ਾਂਤ ਸ਼ਰਮਾ।

ਰਾਜਸਥਾਨ ਰਾਇਲ : ਅਜਿੰਕਯ ਰਹਾਣੇ (ਕਪਤਾਨ), ਲਿਯਾਮ ਲਿਵਿੰਗਸਟੋਨ, ਸੰਜੂ ਸੈਮਸਨ, ਰਿਆਨ ਪਰਾਗ, ਸਟੂਅਰਟ ਬਿੰਨੀ, ਮਹਿਪਾਲ ਲੋਮਰੋਰ, ਕ੍ਰਿਸ਼ਣੱਪਾ ਗੌਤਮ, ਸ਼੍ਰੇਅਸ ਗੋਪਾਲ, ਈਸ਼ ਸੋਢੀ, ਵਰੁਣ ਏਰੋਨ, ਓਸ਼ਿਨ ਥਾਮਸ।

Posted By: Jaskamal