ਨਵੀਂ ਦਿੱਲੀ : ਦਿੱਗਜ ਕ੍ਰਿਕਟਰ ਮਿਤਾਲੀ ਰਾਜ ਨੂੰ ਸਟ੍ਰੀਟ ਚਾਈਲਡ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਸਦਭਾਵਨਾ ਦੂਤ (ਗੁਡਵਿਲ ਅੰਬੈਸਡਰ) ਬਣਾਇਆ ਗਿਆ ਹੈ। ਮਿਤਾਲੀ ਨੇ ਕਿਹਾ ਕਿ ਮੈਨੂੰ ਇਸ ਲਈ ਖ਼ੁਸ਼ੀ ਹੈ। ਇਕ ਖਿਡਾਰੀ ਵਜੋਂ ਮੈਨੂੰ ਪਤਾ ਹੈ ਕਿ ਖੇਡ ਵਿਚ ਸਿਰਫ਼ ਬੱਚਿਆਂ ਦੀ ਅਸਲੀਅਤ ਨੂੰ ਹੀ ਬਦਲਣ ਦੀ ਯੋਗਤਾ ਨਹੀਂ ਹੈ ਬਲਕਿ ਸੜਕਾਂ 'ਤੇ ਰਹਿਣ ਵਾਲੇ ਬੱਚਿਆਂ ਲਈ ਜਨਤਾ ਦਾ ਸਾਥ ਵੀ ਲਿਆ ਜਾ ਸਕਦਾ ਹੈ।

ਭਾਰਤੀ ਰੇਸਰ ਅਰਜੁਨ ਦੀ ਮਜ਼ਬੂਤ ਸ਼ੁਰੂਆਤ

ਲੀ ਕਾਸਟਲੇ : ਭਾਰਤੀ ਰੇਸਰ ਅਰਜੁਨ ਮੈਨੀ ਨੇ ਇੱਥੇ ਯੂਰਪੀ ਲੀਮੇਂਸ ਸੀਰੀਜ਼ ਵਿਚ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਰੇਸ ਦੇ ਕੁਆਲੀਫਾਇੰਗ ਸੈਸ਼ਨ ਵਿਚ ਦੂਜਾ ਸਭ ਤੋਂ ਤੇਜ਼ ਲੈਪਟਾਈਮ ਦਰਜ ਕੀਤਾ। ਅਰਜੁਨ ਨੇ ਜੋ ਲੈਪਟਾਈਮ ਦਰਜ ਕੀਤਾ ਉਹ ਓਵਰਆਲ ਸਭ ਤੋਂ ਤੇਜ਼ ਲੈਪਟਾਈਮ ਦੇ ਮੁਕਾਬਲੇ 0.3 ਹੌਲੀ ਹੈ।

ਐੱਫਆਈਐੱਚ ਪ੍ਰੋ ਲੀਗ ਨਾਲ ਜੁੜੇਗੀ ਭਾਰਤੀ ਟੀਮ

ਲੁਸਾਨੇ : ਉਦਘਾਟਨੀ ਐਡੀਸ਼ਨ ਤੋਂ ਲਾਂਭੇ ਹੋਣ ਤੋਂ ਬਾਅਦ ਭਾਰਤੀ ਮਰਦ ਹਾਕੀ ਟੀਮ ਅਗਲੇ ਸਾਲ ਐੱਫਆਈਐੱਚ ਪ੍ਰੋ ਲੀਗ ਨਾਲ ਜੁੜੇਗੀ ਜਿਸ ਦੀ ਸ਼ੁਰੂਆਤ ਜਨਵਰੀ ਵਿਚ ਹੋਵੇਗੀ। ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਲੀਗ ਵਿਚ ਭਾਰਤ ਦੀ ਵਾਪਸੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਕਦਮ ਦਾ ਹੋਰ ਦੇਸ਼ਾਂ ਨੇ ਸਮਰਥਨ ਕੀਤਾ।