ਨਵੀਂ ਦਿੱਲੀ : ਆਈਪੀਐੱਲ ਦਾ ਮੌਜੂਦਾ ਸੈਸ਼ਨ ਅਜੇ ਤਕ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਕਿਸੇ ਬੁਰੇ ਸੁਪਨੇ ਵਾਂਗ ਰਿਹਾ ਹੈ। ਇਸ ਕਾਰਨ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਟਵਿੱਟਰ 'ਤੇ ਲਿਖਿਆ ਕਿ ਜੇ ਬੀਸੀਸੀਆਈ ਸਮਾਰਟ ਹੈ ਤਾਂ ਹੁਣ ਉਹ ਕੋਹਲੀ ਨੂੰ ਵਿਸ਼ਵ ਕੱਪ ਲਈ ਆਰਾਮ ਦੇ ਦੇਵੇਗਾ।

ਗਾਂਗੁਲੀ ਨੇ ਦਿੱਤਾ ਸਪੱਸ਼ਟੀਕਰਨ

ਨਵੀਂ ਦਿੱਲੀ : ਬੰਗਾਲ ਕ੍ਰਿਕਟ ਸੰਘ (ਸੀਏਬੀ) ਦੇ ਪ੍ਰਧਾਨ ਤੇ ਆਈਪੀਐੱਲ 'ਚ ਫਰੈਂਚਾਈਜ਼ੀ ਦਿੱਲੀ ਕੈਪੀਟਲਜ਼ ਦੇ ਸਲਾਹਕਾਰ ਸੌਰਭ ਗਾਂਗੁਲੀ ਨੇ ਬੀਸੀਸੀਆਈ ਦੇ ਲੋਕਪਾਲ ਡੀਕੇ ਜੈਨ ਨੂੰ ਪੱਤਰ ਲਿਖ ਕੇ ਹਿਤਾਂ ਦੇ ਟਕਰਾਅ ਦੇ ਮੁੱਦੇ 'ਤੇ ਆਪਣਾ ਜਵਾਬ ਪੇਸ਼ ਕਰ ਦਿੱਤਾ ਹੈ। ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਾਂਗੁਲੀ ਨੇ ਸਥਿਤੀ ਸਾਫ਼ ਕਰ ਦਿੱਤੀ ਹੈ।

ਅਸੀਂ ਰਣਨੀਤੀ ਮੁਤਾਬਕ ਖੇਡ ਨਾ ਸਕੇ : ਰਹਾਣੇ

ਜੈਪੁਰ : ਕੋਲਕਾਤਾ ਨਾਈਟਰਾਈਡਰਜ਼ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਅਜਿੰਕੇ ਰਹਾਣੇ ਨੇ ਕਿਹਾ ਕਿ ਅਸੀਂ ਆਪਣੀ ਰਣਨੀਤੀਆਂ ਮੁਤਾਬਕ ਗੇਂਦਬਾਜ਼ੀ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਤੋਂ ਸਿੱਖਣ ਦੀ ਲੋੜ ਹੈ।

ਈਡਨ ਗਾਰਡਨ 'ਚ ਖੇਡਣਾ ਚੁਣੌਤੀਪੂਰਨ : ਮੌਰਿਸ

ਨਵੀਂ ਦਿੱਲੀ : ਦਿੱਲੀ ਕੈਪੀਟਲਜ਼ ਦੇ ਹਰਫ਼ਨਮੌਲਾ ਖਿਡਾਰੀ ਕ੍ਰਿਸ ਮੌਰਿਸ ਦਾ ਮੰਨਣਾ ਹੈ ਕਿ ਕੋਲਕਾਤਾ ਦੇ ਈਡਨ ਗਾਰਡਨਜ਼ ਮੈਦਾਨ ਵਿਚ ਖੇਡਣਾ ਚੁਣੌਤੀਪੂਰਨ ਹੈ ਪਰ ਉਹ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਸ਼ਮੀ ਤੋਂ ਸਵਿੰਗ ਸਿੱਖ ਰਹੇ ਹਨ ਕੁਰਨ

ਨਵੀਂ ਦਿੱਲੀ : ਇੰਗਲੈਂਡ ਦੇ ਨੌਜਵਾਨ ਹਰਫ਼ਨਮੌਲਾ ਸੈਮ ਕੁਰਨ ਆਪਣੀ ਤਿੱਖੀ ਇਨਸਵਿੰਗ ਕਾਰਨ ਪਹਿਲਾਂ ਹੀ ਆਪਣੀ ਖ਼ਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਦੇ ਸਵਿੰਗ ਮਾਹਿਰ ਮੁਹੰਮਦ ਸ਼ਮੀ ਤੋਂ ਕਾਫੀ ਕੁਝ ਸਿੱਖ ਰਹੇ ਹਨ ਜੋ ਇਸ ਸਮੇਂ ਸ਼ਾਨਦਾਰ ਲੈਅ ਵਿਚ ਹਨ।