ਜੋਹਾਨਸਬਰਗ, ਪੀਟੀਆਈ : ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਨਗਿਦੀ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਹਨ ਜਿਸਦੇ ਨਾਲ ਉਨ੍ਹਾਂ ਨੂੰ ਨੀਦਰਲੈਂਡਸ ਖ਼ਿਲਾਫ ਸ਼ੁੱਕਰਵਾਰ ਤੋਂ ਸੇਂਚੁਰੀਅਨ ਵਿਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਘਰੇਲੂ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ। ਦੱਖਣੀ ਅਫਰੀਕਾ ਕਿ੍ਕਟ ਬੋਰਡ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਿ੍ਕਟ ਦੱਖਣ ਅਫਰੀਕਾ (ਸੀਏਸਏ) ਨੇ ਕਿਹਾ ਕਿ ਤੇਜ਼ ਗੇਂਦਬਾਜ਼ ਜੂਨੀਅਰ ਡਾਲਾ ਨੂੰ ਨਗਿਦੀ ਦੇ ਸਥਾਨ ’ਤੇ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਸੀਏਸਏ ਨੇ ਕਿਹਾ ਕਿ ਲੁੰਗੀ ਨਗਿਦੀ ਨੂੰ ਦੌਰੇ ਤੋਂ ਬਾਹਰ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹ ਠੀਕ ਹਨ ਅਤੇ ਕੋਵਿਡ - 19 ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਨ।

ਨਗਿਦੀ ਜੁਲਾਈ ਵਿਚ ਆਇਰਲੈਂਡ ਸੀਰੀਜ਼ ਦੇ ਬਾਅਦ ਤੋਂ ਦੱਖਣ ਅਫਰੀਕਾ ਲਈ ਨਹੀਂ ਖੇਡੇ ਹਨ। ਉਹ ਵਿਅਕਤੀਗਤ ਕਾਰਨਾਂ ਕਾਰਨ ਸ੍ਰੀਲੰਕਾ ਦੌਰੇ ’ਤੇ ਨਹੀਂ ਗਏ ਸੀ, ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਲਈ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ, ਪਰ ਉਹ ਇਕ ਵੀ ਮੈਚ ’ਚ ਨਹੀਂ ਖੇਡੇ ਸਨ।

Posted By: Susheel Khanna