ਸਾਊਥੈਂਪਟਨ (ਏਪੀ) : ਰੀਜਾ ਹੈਂਡਿ੍ਰਕਸ ਤੇ ਏਡੇਨ ਮਾਰਕਰੈਮ ਦੇ ਅਰਧ ਸੈਂਕੜਿਆਂ ਤੇ ਸਪਿੰਨਰ ਤਬਰੇਜ਼ ਸ਼ਮਸੀ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਤੀਜੇ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ’ਤੇ 90 ਦੌੜਾਂ ਦੀ ਵੱਡੀ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।

ਦੱਖਣੀ ਅਫਰੀਕਾ ਨੇ ਇੰਗਲੈਂਡ ਦੇ ਸਾਹਮਣੇ 192 ਦੌੜਾਂ ਦਾ ਟੀਚਾ ਰੱਖਿਆ ਪਰ ਉਸ ਦੀ ਟੀਮ 16.4 ਓਵਰਾਂ ਵਿਚ ਸਿਰਫ਼ 101 ਦੌਦਾਂ ’ਤੇ ਆਊਟ ਹੋ ਗਈ। ਇਹ ਉਸ ਦੀ ਇਸ ਫਾਰਮੈਟ ਵਿਚ ਸਭ ਤੋਂ ਵੱਡੀਆਂ ਹਾਰਾਂ ਵਿਚੋਂ ਇਕ ਹੈ। ਤਬਰੇਜ਼ ਸ਼ਮਸੀ ਨੇ 24 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਉਨ੍ਹਾਂ ਦੇ ਸਾਥੀ ਸਪਿੰਨਰ ਕੇਸ਼ਵ ਮਹਾਰਾਜ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵੱਲੋਂ ਜਾਨੀ ਬੇਰਸਟੋ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ ’ਤੇ 191 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਉਸ ਵੱਲੋਂ ਹੈਂਡਿ੍ਰਕਸ ਨੇ 70 ਤੇ ਮਾਰਕਰੈਮ ਨੇ ਅਜੇਤੂ 41 ਦੌੜਾਂ ਬਣਾਈਆਂ। ਇੰਗਲੈਂਡ ਲਈ ਡੇਵਿਡ ਵਿਲੀ ਨੇ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

Posted By: Gurinder Singh