ਲੰਡਨ (ਆਈਏਐੱਨਐੱਸ) : ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਦੱਖਣੀ ਅਫਰੀਕਾ ਨੂੰ ਮੇਜ਼ਬਾਨ ਟੀਮ ਖ਼ਿਲਾਫ਼ ਇਕ ਯੋਜਨਾ ਦੇ ਨਾਲ ਮੈਦਾਨ ਵਿਚ ਉਤਰਨ ਦੀ ਬੇਨਤੀ ਕੀਤੀ ਹੈ। ਇੰਗਲੈਂਡ ਇਸ ਫਾਰਮੈਟ ਵਿਚ ਕੁਝ ਵੱਖ ਬਰਾਂਡ ਦਾ ਕ੍ਰਿਕਟ ਖੇਡ ਰਿਹਾ ਹੈ। ਦੱਖਣੀ ਅਫਰੀਕਾ ਨੂੰ ਇਸ ਦੀ ਇਕ ਝਲਕ ਤਦ ਮਿਲੀ ਜਦ ਕੈਂਟਰਬਰੀ ਵਿਚ ਚਾਰ ਦਿਨਾ ਅਭਿਆਸ ਮੈਚ ਵਿਚ ਇੰਗਲੈਂਡ ਲਾਇਨਜ਼ ਨੇ ਉਨ੍ਹਾਂ ਨੂੰ ਇਕ ਪਾਰੀ ਤੇ 56 ਦੌੜਾਂ ਨਾਲ ਹਰਾ ਦਿੱਤਾ। ਵਾਨ ਨੇ ਕਿਹਾ ਕਿ ਇੰਗਲੈਂਡ ਦੀ ਇਸ ਟੀਮ ਨੂੰ ਚਾਰ ਟੈਸਟ ਤੇ ਲਾਇਨਜ਼ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਉਸ ਪੱਧਰ ਤਕ ਖੇਡਦੇ ਹੋਏ ਦੇਖਣ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਖੇਡ ਲਈ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦੱਖਣੀ ਅਫਰੀਕਾ ਨੂੰ ਹੁਣ ਇਸ ਖ਼ਿਲਾਫ਼ ਖੇਡਣ ਦੀ ਯੋਜਨਾ ਨਾਲ ਆਉਣਾ ਪਵੇਗਾ।

Posted By: Gurinder Singh