ਦੁਬਈ (ਰਾਇਟਰ) : ਦੱਖਣੀ ਅਫਰੀਕੀ ਬੱਲੇਬਾਜ਼ ਡੇਵਨ ਕਾਨਵੇ ਭਾਰਤ-ਏ ਜਾਂ ਬੰਗਲਾਦੇਸ਼ ਖ਼ਿਲਾਫ਼ ਮੁਕਾਬਲੇ ਵਿਚ ਨਿਊਜ਼ੀਲੈਂਡ ਵੱਲੋਂ ਸ਼ੁਰੂਆਤ ਕਰ ਸਕਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਉਨ੍ਹਾਂ ਨੂੰ ਨਵੇਂ ਦੇਸ਼ ਨਿਊਜ਼ੀਲੈਂਡ ਵੱਲੋਂ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। 28 ਸਾਲਾ ਕਾਨਵੇ ਨੇ 2017 ਵਿਚ ਨਿਊਜ਼ੀਲੈਂਡ ਕ੍ਰਿਕਟ ਵਿਚ ਕਰੀਅਰ ਬਣਾਉਣ ਲਈ ਜੋਹਾਨਸਬਰਗ ਨੂੰ ਛੱਡਿਆ ਸੀ। ਆਈਸੀਸੀ ਨੇ ਕਿਹਾ ਕਿ ਅਜੀਬ ਹਾਲਾਤ ਨੂੰ ਦੇਖਦੇ ਹੋਏ ਆਈਸੀਸੀ ਨੇ ਇਹ ਇਜਾਜ਼ਤ ਦਿੱਤੀ ਹੈ। ਦੱਖਣੀ ਅਫਰੀਕਾ ਦੀ ਕ੍ਰਿਕਟ ਵਿਚ ਰਾਖਵਾਂਕਰਨ ਦੀ ਨੀਤੀ ਕਾਰਨ ਇੱਥੇ ਦੇ ਕਈ ਖਿਡਾਰੀ ਦੂਜੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ।