ਜੋਹਾਨਿਸਬਰਗ (ਪੀਟੀਆਈ) : ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ 10 ਮੈਂਬਰੀ ਨਿਰਦੇਸ਼ਕ ਮੰਡਲ ਨੇ ਅਸਤੀਫ਼ਾ ਦੇ ਦਿੱਤਾ ਹੈ ਜਿਸ ਨਾਲ ਦੇਸ਼ ਦੀ ਓਲੰਪਿਕ ਕਮੇਟੀ ਦੀ ਮੰਗ ਮੁਤਾਬਕ ਇਸ ਸੰਕਟਗ੍ਸਤ ਬਾਡੀ ਦੇ ਅੰਤਰਿਮ ਪ੍ਰਸ਼ਾਸਨਿਕ ਢਾਂਚੇ 'ਚ ਬਦਲਾਅ ਹੋ ਸਕੇਗਾ। ਸਾਬਕਾ ਕਾਰਜਕਾਰੀ ਪ੍ਰਧਾਨ ਬ੍ਰੇਸਫੋਰਡ ਡਿਲੀਅਮਸ ਸਮੇਤ ਛੇ ਨਿਰਦੇਸ਼ਕਾਂ ਨੇ ਐਤਵਾਰ ਨੂੰ ਇਕ ਬੈਠਕ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਜਦੋਂਕਿ ਬਾਕੀ ਚਾਰ ਨੇ ਸੋਮਵਾਰ ਨੂੰ ਅਹੁਦਾ ਛੱਡ ਦਿੱਤਾ। ਦੱਖਣੀ ਅਫਰੀਕਾ 'ਚ ਦੋ ਨਵੰਬਰ ਤੋਂ ਘਰੇਲੂ ਸੈਸ਼ਨ ਸ਼ੁਰੂ ਹੋ ਰਿਹਾ ਹੈ ਜਿਸ ਤੋਂ ਪਹਿਲਾਂ ਬੋਰਡ ਨੂੰ ਇਸ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਗਲੈਂਡ ਦੀ ਪੁਰਸ਼ ਟੀਮ ਨੇ ਵੀ ਅਗਲੇ ਮਹੀਨੇ ਤਿੰਨ ਵਨਡੇ ਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰਨਾ ਹੈ। ਫਿਲਹਾਲ ਲਈ ਰਿਹਾਨ ਚਿਰਡਰਸ ਕ੍ਰਿਕਟ ਦੱਖਣੀ ਅਫਰੀਕਾ ਦੀਆਂ ਸਰਗਰਮੀਆਂ ਦਾ ਸੰਚਾਲਨ ਕਰਨਗੇ।