ਨਵੀਂ ਦਿੱਲੀ, ਜੇਐੱਨਐੱਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੌਰਵ ਗਾਂਗੁਲੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 'ਚ ਨਵੇਂ ਪ੍ਰਧਾਨ ਬਣਨਗੇ। ਉੱਥੇ ਹੀ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਸੰਯੁਕਤ ਸਕੱਤਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ੰਕਰ ਦੇ ਨਵੇਂ ਸਕੱਤਰ ਬਣਨਗੇ। ਸ਼ਾਹ ਸਮੇਤ ਸੰਯੁਕਤ ਸਕੱਤਰ, ਮੀਤ ਪ੍ਰਧਾਨ ਤੇ ਖਜ਼ਾਨਚੀ ਅਹੁਦੇ ਦੇ ਉਮੀਦਵਾਰਾਂ ਦਾ ਅਧਿਕਾਰਤ ਐਲਾਨ ਸੋਮਵਾਰ ਨੂੰ ਹੋਵੇਗਾ। ਇਸ ਤੋਂ ਇਲਾਵਾ ਅਰੁਣ ਠਾਕੁਰ ਦਾ ਖਜ਼ਾਨਚੀ, ਜਯੇਸ਼ ਜਾਰਜ ਦਾ ਸੰਯੁਕਤ ਸਕੱਤਰ, ਉੱਤਰਾਖੰਡ/ਉੱਤਰ ਪ੍ਰਦੇਸ਼ ਦੇ ਨੁਮਾਇੰਦੇ ਮਾਹਿਮ ਵਰਮਾ ਦਾ ਮੀਤ ਪ੍ਰਧਾਨ ਬਣਨਾ ਤੈਅ ਹੈ।

ਸਾਬਕਾ ਬੀਸੀਸੀਆਈ ਤੇ ਆਈਸੀਸੀ ਚੇਅਰਮੈਨ ਦੇ ਕਰੀਬੀ ਤੇ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਦੇ ਨੁਮਾਇੰਦੇ ਬ੍ਰਜੇਸ਼ ਪਟੇਲ ਆਈਪੀਐੱਲ ਦੇ ਨਵੇਂ ਚੇਅਰਮੈਨ ਬਣਨਗੇ। ਮੁੰਬਈ 'ਚ ਐਤਵਾਰ ਸ਼ਾਮ ਨੂੰ ਹੋਈ ਸੂਬਾ ਕ੍ਰਿਕਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ।

ਗਾਂਗੁਲੀ ਇਸ ਗੱਲ ਤੇ ਅੜ ਗਏ ਕਿ ਉਹ ਚੇਅਰਮੈਨ ਅਹੁਦੇ ਲਈ 22 ਕੰਪਨੀਆਂ ਨਾਲ ਚੱਲ ਰਹੇ ਕਾਰੋਬਾਰੀ ਸਮਝੌਤੇ ਨਹੀਂ ਛੱਡਣਗੇ। ਉਹ ਇਨ੍ਹਾਂ ਸਾਰੇ ਸਮਝੌਤਿਆਂ ਨੂੰ ਉਦੋਂ ਹੀ ਤੋੜਨਗੇ ਜੇਕਰ ਉਨ੍ਹਾਂ ਨੂੰ ਬੀਸੀਸੀਆਈ ਪ੍ਰਧਾਨ ਦਾ ਅਹੁਦਾ ਦਿੱਤਾ ਜਾਵੇ। ਇਹੀ ਕਾਰਨ ਹੈ ਕਿ ਸ਼ਾਮ ਨੂੰ ੰਜ ਵਜੇ ਸ਼ੁਰੂ ਹੋਈ ਇਹ ਬੈਠਕ ਦੇਰ ਰਾਤ ਤਕ ਚਲਦੀ ਰਹੀ।

Posted By: Akash Deep