ਜੇਐੱਨਐੱਨ, ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਪਸੰਦੀਦਾ ਐਕਟਰ ਦਾ ਖੁਲਾਸਾ ਕੀਤਾ ਹੈ। ਇੰਨਾ ਹੀ ਨਹੀਂ, ਸੌਰਵ ਗਾਗੁਲੀ ਨੇ ਇਹ ਵੀ ਦੱਸਿਆ ਹੈ ਕਿ ਜੇ ਉਨ੍ਹਾਂ ਦੀ ਬਾਓਪਿਕ ਫਿਲਮ ਬਣਦੀ ਹੈ ਤਾਂ ਉਸ 'ਚ ਕਿਹੜਾ ਅਦਾਕਾਰ ਉਨ੍ਹਾਂ ਦੀ ਭੂਮਿਕਾ ਨਿਭਾਏਗਾ। ਹਾਲਾਂਕਿ, ਅਜੇ ਗਾਂਗੁਲੀ ਦੀ ਬਾਓਪਿਕ 'ਤੇ ਫਿਲਮ ਇੰਡਸਟਰੀ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੈ।

ਦੱਸ ਦੇਈਏ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬਾਓਪਿਕ 'ਐੱਮਐੱਸ ਧੋਨੀ ਦ ਅਨਟੋਲਡ ਸਟੋਰੀ' ਕਾਫੀ ਫੇਮਸ ਰਹੀ ਸੀ ਇਸ ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਧੋਨੀ ਦਾ ਰੋਲ ਪਲੇਅ ਕੀਤਾ ਸੀ।

ਗਾਂਗੁਲੀ ਦੀ ਵੀ ਬਾਓਪਿਕ ਬਣਨ ਦੀ ਸੰਭਾਵਨਾ

ਸੌਰਵ ਗਾਂਗੁਲੀ ਨੇ ਕਿਹਾ, 'ਮੇਰੇ ਪਸੰਦੀਦਾ ਅਦਾਕਾਰ ਰਿਤਿਕ ਰੋਸ਼ਨ ਹੈ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਭੂਮਿਕਾ ਨਿਭਾਵੇ।' ਤੁਹਾਡੀ ਜਾਣਕਾਰੀ ਲਈ ਦੱਸ ਦੇਈਏ, ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ 'ਤੇ ਵੀ ਬਾਓਪਿਕ ਬਣ ਰਹੀ ਹੈ। ਸੰਭਾਵਨਾ ਹੈ ਕਿ ਸੌਰਵ ਗਾਂਗੁਲੀ ਦੀ ਬਾਓਪਿਕ ਬਣ ਸਕਦੀ ਹੈ।

Posted By: Amita Verma