ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਟੀਮ ਨੇ ਉਂਝ ਤਾਂ ਸਾਲ 1983 'ਚ ਕਪਿਲ ਦੇਵ ਦੀ ਕਪਤਾਨੀ 'ਚ ਵਰਲਡ ਕੱਪ ਜਿੱਤ ਕੇ ਇਤਹਾਸ ਰੱਚ ਦਿੱਤਾ ਸੀ। ਕਈ ਕਪਤਾਨ ਇਸ ਵਿਚਕਾਰ ਬਦਲੇ ਗਏ ਪਰ ਅਸਲ 'ਚ ਭਾਰਤੀ ਟੀਮ ਦੀ ਪਛਾਣ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਬਦਲੀ। ਇਸ ਵਿਰਾਸਤ ਨੂੰ ਅੱਗੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਗੇ ਵਧਾਇਆ। ਗਾਂਗੁਲੀ ਹੁਣ ਬੀਸੀਸੀਆਈ ਦੇ ਬੌਸ ਹਨ।

ਬਤੌਰ ਕਪਤਾਨ ਭਾਰਤੀ ਟੀਮ ਨੂੰ ਨਵੀਂ ਰਾਹ 'ਤੇ ਪਹੁੰਚਾਉਣ 'ਚ ਮਦਦ ਕਰਨ ਵਾਲੇ ਸੌਰਵ ਗਾਂਗੁਲੀ ਅੱਜ ਆਪਣਾ 48ਵਾਂ ਜਨਮਦਿਨ ਮੰਨਾ ਰਹੇ ਹਨ। ਦਾਦਾ ਦੇ ਨਾਂ ਤੋਂ ਮਸ਼ਹੂਰ ਵਿਸ਼ਵ ਕ੍ਰਿਕਟ 'ਚ ਸੌਰਵ ਗਾਂਗੁਲੀ ਨੇ ਖਿਡਾਰੀਆਂ ਦੇ ਅੰਦਰ ਉਹ ਆਤਮ ਵਿਸ਼ਵਾਸ ਪੈਦਾ ਕੀਤਾ ਸੀ, ਜਿਸ ਦੀ ਕਮੀ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਦੇਖੀ ਜਾ ਰਹੀ ਸੀ। ਕਪਤਾਨੀ ਤਾਂ ਖੁਦ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਵੀ ਕਰ ਚੁੱਕੇ ਸਨ ਪਰ ਨਾ ਤਾਂ ਖ਼ੁਦ ਉਨ੍ਹਾਂ ਨੂੰ ਸਫਲਤਾ ਮਿਲੀ ਤੇ ਨਾ ਹੀ ਟੀਮ ਨੂੰ ਕੋਈ ਵੱਡੀ ਸਫਲਤਾ ਮਿਲੀ ਸੀ।

80 ਦਾ ਦਸ਼ਕ ਬਦਲ ਚੁੱਕਿਆ ਸੀ, ਨਵੀਂ ਸਦੀ ਆ ਚੁੱਕੀ ਸੀ ਤੇ ਭਾਰਤੀ ਟੀਮ ਨੂੰ ਸੌਰਭ ਗਾਂਗੁਲੀ ਦੇ ਰੂਪ 'ਚ ਕਪਤਾਨ ਨਿਯੁਕਤ ਕੀਤਾ ਗਿਆ। ਕਰੀਬ ਇਕ ਦਸ਼ਕ ਤਕ ਦੇਸ਼ ਦੀ ਕਪਤਾਨੀ ਕਰਨ ਵਾਲੇ ਮੁਹਮੰਦ ਅਜਹਰੂਦੀਨ ਵੀ ਉਹ ਕੰਮ ਨਹੀਂ ਕਰ ਪਾਏ ਸਨ, ਜੋ ਕੰਮ ਸੌਰਵ ਗਾਂਗੁਲੀ ਨੇ ਕਰ ਦਿਖਾਇਆ। ਕੋਈ ਆਈਸੀਸੀ ਇੰਵੈਂਟਸ ਸੌਰਵ ਗਾਂਗੁਲੀ ਦੇਸ਼ ਨੂੰ ਨਹੀਂ ਦਿਲਾ ਪਾਏ ਪਰ ਉਨ੍ਹਾਂ ਨੇ ਸਾਲ 2003 ਦੇ ਵਰਲਡ ਕੱਪ ਦੇ ਫਾਈਨਲ 'ਚ ਟੀਮ ਨੂੰ ਪਹੁੰਚਾਇਆ ਸੀ। ਇਸ ਤੋਂ ਇਲਾਵਾ ਆਈਸੀਸੀ ਚੈਂਪੀਅਸ ਟਰਾਫੀ ਦਾ ਫਾਇਨਲ ਵੀ ਭਾਰਤ ਨੇ ਖੇਡਿਆ ਸੀ।

ਕਲਕੱਤਾ 'ਚ ਜਨਮੇ ਤੇ ਫਿਰ ਪ੍ਰਿੰਸ ਆਫ ਕਲਕੱਤਾ ਦੇ ਨਾਂ ਤੋਂ ਫੇਮਸ ਹੋਏ ਸੱਜੇ ਹੱਥ ਦੇ ਬੱਲੇਬਾਜ਼ ਸੌਰਵ ਗਾਂਗੁਲੀ ਦੀ ਜੋੜੀ ਸਚਿਨ ਤੇਂਦੁਲਕਰ ਦੇ ਨਾਲ ਖ਼ੂਬ ਮਸ਼ਹੂਰ ਹੋਈ ਸੀ। ਬਤੌਰ ਓਪਨਰ ਸਭ ਤੋਂ ਜ਼ਿਆਦਾ ਵਾਰ ਸੈਂਚਰੀ ਸਾਂਝੇਦਾਰੀ ਕਰਨ ਦਾ ਦੋਵਾਂ ਦਾ ਵਰਲਡ ਰਿਕਾਰਡ ਹੈ। ਬਾਅਦ 'ਚ ਉਨ੍ਹਾਂ ਦੀ ਥਾਂ ਵੀਰੇਂਦਰ ਸਹਿਵਾਗ ਨੇ ਬਤੌਰ ਓਪਨਰ ਲੈ ਲਈ ਸੀ, ਪਰ ਟੀਮ ਕਾਰਨ ਉਨ੍ਹਾਂ ਨੇ ਕਦੇ ਇਸ 'ਤੇ ਸਵਾਲ ਨਹੀਂ ਚੁੱਕੇ ਤੇ ਉਹ ਖ਼ੁਦ ਨੰਬਰ 3 'ਤੇ ਖੇਡਣ ਲੱਗੇ।

Posted By: Amita Verma