ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਸਟੇ੍ਰਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਗਰਾਊਂਡ ’ਤੇ ਟੀਮ ਇੰਡੀਆ ਦੇ ਪ੍ਰਦਰਸ਼ਨ ’ਤੇ ਵਧਾਈ ਦਿੱਤੀ ਹੈ। ਸਾਬਕਾ ਕਪਤਾਨ ਨੇ ਚੇਤੇਸ਼ਵਰ ਪੁਜਾਰਾ, ਆਰ ਅਸ਼ਵਨੀ ਤੇ ਵਿਕਟਕੀਪਰ ਰਿਸ਼ੰਭ ਪੰਤ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਅਜਿਹਾ ਟਵੀਟ ਕੀਤਾ ਜਿਸ ਨੇ ਸਾਰਿਆਂ ਦੀ ਬੋਲਦੀ ਬੰਦ ਕਰ ਦਿੱਤੀ। ਭਾਰਤ ਨੇ ਸਿਡਨੀ ਟੈਸਟ ਦੇ ਚੌਥੇ ਦਿਨ ਇਨ੍ਹਾਂ ਤਿੰਨਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ’ਤੇ ਮੈਡ ਡਰਾਅ ਕਰਵਾਇਆ।


ਭਾਰਤ ਨੇ ਸਿਡਨੀ ’ਚ ਖੇਡੇ ਗਏ ਚਾਰ ਮੈਚਾਂ ਦੀ ਸੀਰੀਜ਼ ਦੇ ਤੀਜੇ ਟੈਸਟ ਮੁਕਾਬਲੇ ’ਚ ਆਸਟੇ੍ਰਲੀਆ ਦੀ ਧਾਰਦਾਰ ਗੇਂਦਬਾਜੀ ਹਮਲਾਵਰ ਦੇ ਸਾਹਮਣੇ ਦੂਜੀ ਪਾਰੀ ’ਚ 131 ਓਵਰ ਬੱਲੇਬਾਜ਼ੀ ਕੀਤੀ। ਪੰਜਵੇਂ ਦਿਨ ਭਾਰਤ ਨੇ 5 ਵਿਕਟ ਗਵਾ ਕੇ 334 ਹਨ ਬਣਾਏ ਤੇ ਮੈਚ ਡਰਾਅ ਕਰਵਾਇਆ। ਹਨੁਮਾ ਵਿਹਾਰੀ ਤੇ ਆਰ ਅਸ਼ਵਨੀ ਨੇ ਆਖਰੀ ਦਿਨ 259 ਗੇਂਦ ਦਾ ਸਾਹਮਣਾ ਕਰਦੇ ਹੋਏ 62 ਰਨ ਦੀ ਸਾਂਝੇਦਾਰੀ ਕਰ ਕੇ ਮੈਚ ’ਚ ਆਸਟੇ੍ਰਲੀਆ ਨੂੰ ਗੋਡੇ ਲਾਉਣ ’ਤੇ ਮਜਬੂਰ ਕਰ ਦਿੱਤਾ।

ਭਾਰਤ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੌਰਵ ਗਾਂਗੁਲੀ ਨੇ ਟਵੀਟ ਕਰਦੇ ਹੋਏ ਲਿਖਿਆ, ਮੈਨੂੰ ਲੱਗਦਾ ਹੈ ਹੁਣ ਲੋਕਾਂ ਨੂੰ ਪੁਜਾਰਾ, ਪੰਤ ਤੇ ਅਸ਼ਵਨੀ ਦੀ ਕ੍ਰਿਕਟ ਟੀਮ ’ਚ ਇਹਤਿਆਤ ਸਮਝ ਆ ਗਈ ਹੋਵੇਗੀ। ਤੀਜੇ ਨੰਬਰ ’ਤੇ ਅਜਿਹੀ ਸ਼ਾਨਦਾਰ ਗੇਂਦਬਾਜੀ ਹਮਲਾਵਰ ਦੇ ਸਾਹਮਣੇ ਬੱਲੇਬਾਜ਼ੀ ਕਰਨਾ ਆਮ ਗੱਲ ਨਹੀਂ ਹੈ। 400 ਟੈਸਟ ਵਿਕਟ ਅਜਿਹੇ ਹੀ ਕਿਸੇ ਨੂੰ ਨਹੀਂ ਮਿਲ ਜਾਂਦਾ ਹੈ....ਟੀਮ ਇੰਡੀਆ ਕਾਫੀ ਦਮਦਾਰ ਢੰਗ ਨਾਲ ਲੜੀ ...ਹੁਣ ਸੀਰੀਜ਼ ਜਿੱਤਣ ਦਾ ਸਮਾਂ ਹੈ।

Posted By: Ravneet Kaur